ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ।ਸੰਬੋਧਨ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਨਿੱਜੀ ਡਾਕਟਰ ਫੈਜ਼ਲ ਸੁਲਤਾਨ ਖ਼ਾਨ ਨੇ ਉਨ੍ਹਾਂ ਦੇ ਪੈਰਾਂ ਦਾ ਐਕਸਰੇ ਦਿਖਾਇਆ। ਉਨ੍ਹਾਂ ਮੁਤਾਬਕ ਇਮਰਾਨ ਖ਼ਾਨ ਨੂੰ ਚਾਰ ਗੋਲੀਆਂ ਲੱਗੀਆਂ ਹਨ।ਇਮਰਾਨ ਖ਼ਾਨ ਨੂੰ ਲੌਂਗ ਮਾਰਚ ਦੌਰਾਨ ਗੁੱਜਰਾਂਵਾਲਾ ਦੇ ਅੱਲ੍ਹਾਵਾਲਾ ਚੌਕ ਵਿੱਚ ਗੋਲੀ ਲੱਗੀ ਸੀ।ਇਸ ਘਟਨਾ ਵਿੱਚ ਇਮਰਾਨ ਖ਼ਾਨ ਸਣੇ 14 ਲੋਕ ਜ਼ਖਮੀ ਹੋਏ ਹਨ ਅਤੇ ਇਮਾਰਨ ਦੀ ਪਾਰਟੀ ਦੇ ਇੱਕ ਆਗੂ ਦੀ ਮੌਤ ਹੋ ਗਈ ਹੈ।
ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਗੁਜਰਾਂਵਾਲਾ ਜਾਂ ਵਜ਼ੀਰਾਬਾਦ ‘ਚ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਪਣੇ ਸੰਬੋਧਨ ਦੌਰਾਨ ਇਮਰਾਨ ਖ਼ਾਨ ਨੇ 9 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨਾਲ ਗੱਲਬਾਤ ਸ਼ੁਰੂ ਕੀਤੀ। ਇਮਰਾਨ ਖ਼ਾਨ ਨੇ ਕਿਹਾ ਕਿ ਸੋਚਿਆ ਜਾ ਰਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਤਾਂ ਲੋਕ ਮਠਿਆਈਆਂ ਵੰਡਣਗੇ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ, “ਇਹ ਇੱਕ ਕਰਾਰਾ ਝਟਕਾ ਹੈ ਕਿ ਕੌਮ ਨੇ ਫ਼ੈਸਲਾ ਕਰ ਲਿਆ ਹੈ ਕਿ ਲੋਕ 30 ਸਾਲਾਂ ਤੋਂ ਚੋਰੀਆਂ ਕਰਨ ਵਾਲਿਆਂ ਦੇ ਨਾਲ ਨਹੀਂ ਜਾਣਾ ਚਾਹੁੰਦੇ।
ਇਮਰਾਨ ਖਾਨ ਨੇ ਇਹ ਦਾਅਵਾ ਕੀਤਾ ਕਿ ਦੋ ਵੱਖ-ਵੱਖ ਦਿਸ਼ਾਵਾਂ ਤੋਂ ਉਨ੍ਹਾਂ ‘ਤੇ ਦੋ ਬਰਸਟ ਫਾਇਰ ਕੀਤੇ ਗਏ ਅਤੇ ਉਹ ਜ਼ਖਮੀ ਹੋ ਗਏ ਤੇ ਹੇਠਾਂ ਡਿੱਗ ਗਏ। ਇਸ ਲਈ ਹਮਲਾਵਰਾਂ ਨੇ ਸ਼ਾਇਦ ਸੋਚਿਆ ਕਿ ਮਰ ਗਿਆ ਹੈ।”ਇਮਰਾਨ ਖ਼ਾਨ ਨੇ ਕਿਹਾ ਕਿ ਚਾਰ ਲੋਕਾਂ ਨੇ ਉਨ੍ਹਾਂ ਨੂੰ ਬੰਦ ਕਮਰੇ ‘ਚ ਮਾਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਨੇ ਇਕ ਵੀਡੀਓ ਵੀ ਬਣਾਈ ਹੈ, ਜਿਸ ‘ਚ ਉਨ੍ਹਾਂ ਚਾਰ ਲੋਕਾਂ ਦੇ ਨਾਂ ਦੱਸੇ ਗਏ ਹਨ।ਇਮਰਾਨ ਖ਼ਾਨ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਮਰਵਾਉਣ ਦਾ ਫ਼ੈਸਲਾ ਕੀਤਾ। ਚਾਰ ਲੋਕਾਂ ਨੇ ਮੈਨੂੰ ਬੰਦ ਕਮਰੇ ਵਿੱਚ ਮਾਰਨ ਦਾ ਫ਼ੈਸਲਾ ਕੀਤਾ। ਮੈਂ ਟੀਵੀ ‘ਤੇ ਜਾ ਕੇ ਦੱਸਿਆ। ਮੈਂ ਵੀਡੀਓ ਬਣਾਈ ਅਤੇ ਚਾਰ ਲੋਕਾਂ ਦੇ ਨਾਮ ਦਿੱਤੇ, ਮੈਂ ਵੀਡੀਓ ਨੂੰ ਬਾਹਰ ਰੱਖਿਆ ਹੈ। ਜੇ ਮੈਨੂੰ ਕੁਝ ਹੁੰਦਾ ਹੈ, ਤਾਂ ਵੀਡੀਓ ਰਿਲੀਜ਼ ਕੀਤੀ ਜਾਵੇਗੀ।”
ਚਾਰ ਲੋਕਾਂ ਨੇ ਮੈਨੂੰ ਬੰਦ ਕਮਰੇ ‘ਚ ਮਾਰਨ ਦਾ ਫੈਸਲਾ ਕੀਤਾ: ਇਮਰਾਨ ਖ਼ਾਨ
Total Views: 272 ,
Real Estate