
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਸ਼ਨੀਵਾਰ 29 ਅਕਤੂਬਰ ਨੂੰ ਇੱਕ ਹੈਲੋਵੀਨ ਪਾਰਟੀ ਦੌਰਾਨ ਅਚਾਨਕ ਭਾਜੜ ਮੱਚ ਗਈ। ਇਸ ਹਾਦਸੇ ‘ਚ 120 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਭਗਦੜ ਦੌਰਾਨ ਘੱਟੋ-ਘੱਟ 50 ਲੋਕਾਂ ਨੂੰ ਦਿਲ ਦਾ ਦੌਰਾ ਵੀ ਪਿਆ। ਦੇਸ਼ ਦੀ ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਸਿਓਲ ‘ਚ ਹੈਲੋਵੀਨ ਪਾਰਟੀ ਦਾ ਆਯੋਜਨ ਕੀਤਾ ਗਿਆ। ਨੈਸ਼ਨਲ ਫਾਇਰ ਏਜੰਸੀ ਦੇ ਇੱਕ ਅਧਿਕਾਰੀ ਚੋਈ ਚੇਓਨ-ਸਿਕ ਨੇ ਕਿਹਾ ਕਿ ਲਗਭਗ 150 ਲੋਕ ਜ਼ਖਮੀ ਹੋਏ ਹਨ, ਦਰਜਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਹਾਦਸੇ ‘ਚ ਹੁਣ ਤੱਕ 149 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
Total Views: 238 ,
Real Estate


















