
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਖ਼ਿਲਾਫ਼ 2020 ਦੇ ਇਕ ਡਰੱਗ ਕੇਸ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਮਾਮਲੇ ਵਿਚ ਇਕ ਨਸ਼ਾ ਤਸਕਰ ਵਿਰੁੱਧ ਵੀ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। 1200 ਸਫ਼ਿਆਂ ਦੀ ਚਾਰਜਸ਼ੀਟ ਐੱਨਸੀਬੀ ਨੇ ਹਾਲ ਹੀ ਵਿਚ ਅਦਾਲਤ ’ਚ ਦਾਖਲ ਕੀਤੀ ਹੈ। ਦੱਸਣਯੋਗ ਹੈ ਕਿ ਅੰਧੇਰੀ ਸਥਿਤ ਭਾਰਤੀ ਦੀ ਰਿਹਾਇਸ਼ ਤੋਂ ਏਜੰਸੀ ਨੂੰ ਨਵੰਬਰ 2020 ਵਿਚ ਗਾਂਜਾ ਮਿਲਿਆ ਸੀ। ਇਸ ਤੋਂ ਬਾਅਦ ਏਜੰਸੀ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋਵਾਂ ’ਤੇ ਕੇਂਦਰੀ ਏਜੰਸੀ ਵੱਲੋਂ ਐਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਐੱਨਸੀਬੀ ਟੀਮ ਨੇ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪਾਬੰਦੀਸ਼ੁਦਾ ਡਰੱਗ ਸਪਲਾਈ ਕੀਤਾ ਸੀ। ਭਾਰਤੀ ਤੇ ਉਸ ਦੇ ਪਤੀ ਨੂੰ ਦੋ ਦਿਨ ਤੋਂ ਬਾਅਦ ਜ਼ਮਾਨਤ ਮਿਲ ਗਈ ਸੀ।
Total Views: 289 ,
Real Estate


















