ਇਰਾਨ ਵਿੱਚ ਮਸਜਿਦ ‘ਤੇ ਹਮਲਾ, 15 ਹਲਾਕ

ਇਰਾਨ ਦੇ ਸ਼ਿਰਾਜ਼ ਸੂਬੇ ਦੇ ਦੱਖਣੀ ਸ਼ਹਿਰ ਵਿੱਚ ਸਥਿਤ ਮੁੱਖ ਸ਼ੀਆ ਮਸਜਿਦ ਵਿੱਚ ਬੁੱਧਵਾਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ 15 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਨਿਆਂਪਾਲਿਕਾ ਦੀ ਵੈਬਸਾਈਟ ਅਨੁਸਾਰ ਕਿ ਦੋ ਬੰਦੂਕਧਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਤੀਜਾ ਹਮਲੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ।ਇਹ ਹਮਲਾ ਸ਼ਾਹ ਚਿਰਾਗ ਮਸਜਿਦ ‘ਤੇ ਹੋਇਆ ਹੈ। ਇਰਾਨ ਨਿਊਜ਼ ਏਜੰਸੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਵਿੱਚ 40 ਵਿਅਕਤੀ ਜ਼ਖ਼ਮੀ ਹੋਏ ਹਨ।
Total Views: 270 ,
Real Estate