ਪੰਜਾਬੀ ਭਵਨ ਬਰੈਂਪਟਨ ਵਿਚ ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਦਾ ‘ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ’ ਰਿਲੀਜ਼

ਟੋਰੋਂਟੋ (PNO) – ਬੀਤੇ ਸ਼ਨੀਵਾਰ 22 ਅਗਸਤ ਨੂੰ ਪੰਜਾਬੀ ਭਵਨ ਬਰੈਂਪਟਨ ਕੈਨੇਡਾ ਵਿਖੇ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਅਤੇ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਦੀ ਮੌਜੂਦਗੀ ਵਿਚ ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਅੰਤਰਰਾਸ਼ਟਰੀ ‘ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ’ ਦਾ ਰਿਲੀਜ਼ ਸਮਾਰੋਹ ਸੰਪਨ ਹੋਇਆ। ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਤੇ ਖਾਣ ਪੀਣ ਦਾ ਪ੍ਰਬੰਧ ਸੀ। ਪ੍ਰੋਗਰਾਮ ਦੀ ਸ਼ੁਰੂਆਤ ਠੀਕ ਢਾਈ ਵਜੇ ਪੰਜਾਬੀ ਨਕਸ਼ ਦੇ ਸਰਪ੍ਰਸਤ ਡਾ[ ਕੁਲਜੀਤ ਸਿੰਘ ਜੰਜੂਆ ਨੇ ਆਪਣੇ ਸੰਖੇਪ ਪਰ ਭਾਵਪੂਰਤ ਲਫ਼ਜ਼ਾਂ
ਵਿੱਚ ਪਹੁੰਚੇ ਮਹਿਮਾਨਾਂ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਜੀ ਆਇਆਂ ਨੂੰ ਕਿਹਾ ਅਤੇ ਨਾਲ ਹੀ ਪ੍ਰਧਾਨਗੀ ਮੰਡਲ ਚ’ ਸ਼ੁਸ਼ੋਬਿਤ ਹੋਣ ਲਈ ਡਾ[ ਵਨੀਤਾ ਜੀ, ਕੁਲਦੀਪ ਸਿੰਘ ਬੇਦੀ ਜੀ, ਪ੍ਰੋ[ ਆਸ਼ਿਕ ਰਹੀਲ ਜੀ ਅਤੇ ਗਜ਼ਲਗੋ ਗੁਰਦਿਆਲ ਰੌਸ਼ਨ ਜੀ ਨੂੰ ਲਈ ਸੱਦਾ ਦਿੱਤਾ। ਪ੍ਰਧਾਨਗੀ ਮੰਡਲ ਦੇ ਬੈਠਣ ਉਪਰੰਤ ਦੇਸ਼ ਵਿਦੇਸ਼ ‘ਚ ਵੱਸਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਦੇ ਵਿਚਾਰ ਅਤੇ ਵਧਾਈ ਸੰਦੇਸ਼ ਜੋ ਉਹਨਾਂ ਨੇ ਵੀਡੀਓ ਕਲਿੱਪਾਂ ਰਾਹੀਂ ਪੰਜਾਬੀ ਨਕਸ਼ ਨੂੰ ਭੇਜੇ ਸਨ, ਸਕਰੀਨ ਤੇ ਚਲਾ ਕੇ ਸੁਣਾਏ ਗਏ। ਸੰਦੇਸ਼ ਭੇਜਣ ਵਾਲਿਆਂ ‘ਚ ਪਾਕਿਸਤਾਨ ਦੇ ਉੱਘੇ ਕਵੀ ਅਫ਼ਜ਼ਲ ਸਾਹਿਰ, ਡਾ[ ਕਲਿਆਣ ਸਿੰਘ ਕਲਿਆਣ, ਚੜ੍ਹਦੇ ਪੰਜਾਬ ਤੋਂ ਕਵੀ ਸ਼ੁਕਰਗੁਜ਼ਾਰ, ਕਵੀ ਅਤੇ
ਪੱਤਰਕਾਰ ਐਨ ਨਵਰਾਹੀ, ਨਿਵੇਦਿਤਾ ਸ਼ਰਮਾ ਮੁਖੀ ਪੰਜਾਬੀ ਵਿਭਾਗ ਜੇ ਬੀ ਸੀ ਕਾਲਜ ਦਸੂਹਾ, ਪ੍ਰਿੰਸੀਪਲ ਹਰਵਿੰਦਰ ਮੁਖੀ ਪਾਹਲ ਐਨ[ਜੀ[ਓ, ਵਿਸ਼ਾਲ ਬਿਆਸ ਸੰਪਾਦਕ ਅੱਖਰ ਮੈਗਜ਼ੀਨ, ਨੌਜਵਾਨ ਲੇਖਕ ਅਰਤਿੰਦਰ ਅਤੇ ਅਮਰੀਕਾ ਤੋਂ ਗ਼ਜ਼ਲਗੋ ਰਾਜ ਲਾਲੀ ਬਟਾਲਾ ਸ਼ਾਮਿਲ ਸਨ। ਵਧਾਈ ਸੰਦੇਸ਼ਾਂ ਤੋਂ ਬਾਅਦ ਸੰਪਾਦਕਾ ਸੋਨੀਆ ਮਨਜਿੰਦਰ ਨੇ ਆਏ ਹੋਏ ਮਹਿਮਾਨਾਂ ਨੂੰ ਮੋਹ ਭਰੇ ਲਫ਼ਜ਼ਾਂ ਨਾਲ ਜੀ ਆਇਆਂ ਕਹਿੰਦੇ ਹੋਏ ਆਪਣੇ ਪਰਿਵਾਰ ਅਤੇ ਨਕਸ਼ ਦੇ ਰਹਿਨੁਮਾ ਡਾ[ ਲਖਵਿੰਦਰ ਜੌਹਲ, ਡਾ[ ਸੁਰਜੀਤ ਪਾਤਰ ਅਤੇ ਡਾ[ ਰਵਿੰਦਰ ਰਵੀ, ਨਕਸ਼ ਦੇ ਸਲਾਹਕਾਰ ਪ੍ਰੋ[ ਰਾਮ ਸਿੰਘ, ਪ੍ਰੋ[ ਪਿਆਰਾ ਸਿੰਘ ਕੁੱਦੋਵਾਲ ਅਤੇ ਗੁਰਦੇਵ ਚੌਹਾਨ ਸਮੇਤ ਨਕਸ਼ ਦੀ ਪੂਰੀ ਟੀਮ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਦੇ ਨਾਲ ਹੀ ਨਕਸ਼ ਦੇ ਪਿਛੋਕੜ ਤੇ ਨਕਸ਼ ਨੂੰ ਹੋਂਦ ਵਿੱਚ ਲਿਆਉਣ ਬਾਰੇ, ਪੰਜਾਬੀ ਸਾਹਿਤ ਨਾਲ
ਹੋ ਰਹੇ ਖਿਲਵਾੜ ਅਤੇ ਕੱਚੀਆਂ ਲਿਖਤਾਂ ਦੇ ਪ੍ਰਦੂਸ਼ਣ ਦੀ ਚਿੰਤਾ ਵਿਅਕਤ ਕਰਦੇ ਹੋਏ ਦੱਸਿਆ ਕਿ ਨਕਸ਼, ਪੰਜਾਬੀ ਸਾਹਿਤ ਵਿੱਚ ਸੂਰਜ ਦਾ ਭਾਵੇਂ ਨਾ ਕੰਮ ਕਰੇ ਪਰ ਦੀਵੇ ਦਾ ਕੰਮ ਜ਼ਰੂਰ ਕਰੇਗਾ। ਸਾਡੇ ਇਸ ਉਪਰਾਲੇ ਨਾਲ ਪਾਠਕਾਂ ਨੂੰ ਚੰਗਾ ਮਿਆਰੀ ਸਾਹਿਤ ਪੜ੍ਹਨ ਨੂੰ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਜਿਥੇ ਨਕਸ਼ ਵਿਚ ਪੰਜਾਬੀ ਦੇ ਉੱਘੇ ਸਾਹਿਤਕਾਰਾਂ ਦੀਆਂ ਰਚਨਾਵਾਂ ਹੋਣਗੀਆਂ ਉਸ ਦੇ ਨਾਲ ਹੀ ਨਵੀਂਆਂ ਕਲਮਾਂ ਨੂੰ ਵੀ ਕੋਸੇ ਚਾਨਣ ਸਿਰਲੇਖ ਅਧੀਨ ਛੱਪਣ ਮੌਕਾ ਮਿਲੇਗਾ। ਨਕਸ਼ ਦੇ ਨਿਰੰਤਰ ਸਫ਼ਰ ਵਿਚ ਰਹਿਣ ਦੀ ਆਸ ਰੱਖਦੇ ਹੋਏ ਉਨ੍ਹਾਂ ਨੇ ਨਕਸ਼ ਨੂੰ ਲੋਕ ਅਰਪਣ ਕੀਤਾ। ਨਕਸ਼ ਦੇ ਲੋਕ ਅਰਪਣ ਤੋਂ ਬਾਅਦ ਪ੍ਰੋ[ ਰਾਮ ਸਿੰਘ ਨੇ ਆਪਣਾ ਪਰਚਾ ਪੜ੍ਹਦੇ ਹੋਏ ਦੱਸਿਆ ਕਿ ਨਕਸ਼ ਨੇ ਬਾਰ੍ਹਵੀਂ ਸਦੀ ਤੋਂ ਲੈ ਕੇ ਇੱਕੀਵੀ ਸਦੀ ਦੇ ਸਾਹਿਤ ਨੂੰ ਆਪਣੀ ਬੁੱਕਲ ਵਿੱਚ ਸਮੋਇਆ ਹੈ ਅਤੇ ਸਾਹਿਤ ਦੀਆਂ ਤਕਰੀਬਨ ਸਾਰੀਆਂ ਵੰਨਗੀਆਂ ਸਮੇਟੇ ਹੋਏ ‘ਨਕਸ਼’ ਸਮਾਜ ਨੂੰ ਇਕ ਸੇਧ ਦੇਣ ਵਾਲਾ ਸਾਹਿਤ ਪ੍ਰਦਾਨ ਕਰ ਰਿਹਾ ਹੈ। ਨਕਸ਼ ਦੀ ਪੂਰੀ ਟੀਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਨਕਸ਼ ਨਵੀਂ ਤੇ ਪੁਰਾਣੀ ਪੀੜ੍ਹੀ ਵਿੱਚ ਪੁਲ ਦਾ ਕੰਮ ਕਰੇਗਾ। ਪ੍ਰੋ[ ਰਾਮ ਸਿੰਘ ਤੋਂ ਬਾਅਦ ਡਾ[ ਵਨੀਤਾ, ਕੁਲਦੀਪ ਬੇਦੀ, ਪ੍ਰੋ[ ਆਸ਼ਿਕ ਰਹੀਲ ਅਤੇ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਨਕਸ਼ ਬਾਰੇ ਆਪੋ ਆਪਣੇ ਵਿਚਾਰ ਪ੍ਰਗਟ
ਕੀਤੇ ਅਤੇ ਉਨ੍ਹਾਂ ਦਾ ਸਨਮਾਨ ਨਕਸ਼ ਉਕਰੀਆਂ ਲੋਈਆਂ ਨਾਲ ਕੀਤਾ ਗਿਆ। ਡਾ  ਵਨੀਤਾ ਵੱਲੋਂ ਸੋਨੀਆ ਮਨਜਿੰਦਰ ਨੂੰ ਇਕ ਗ੍ਰਹਿਣੀ ਦੇ ਨਾਲ-ਨਾਲ ਸਿਰੜੀ ਤੇ ਹਿੰਮਤ ਵਾਲੀ ਪੱਤਰਕਾਰਾ ਦੱਸਦੇ ਹੋਏ ਕਿਹਾ ਕਿ ਪੱਤਰਕਾਰੀ ਬਹੁਤ ਹਿੰਮਤ ਵਾਲਾ ਕੰਮ ਹੈ ਅਤੇ ਇਸ ਸ਼ੇਅਰ ‘ਯੇਹ ਇਸ਼ਕ ਨਹੀਂ ਆਸਾਨ ਇਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ’ਦਾ ਹਵਾਲਾ ਦਿੱਤਾ। ਉਨ੍ਹਾਂ ਅਸੀਸ ਦਿੰਦੇ ਹੋਏ ਕਿਹਾ ਕਿ ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਅਤੇ ਅਤਿੰਦਰ ਕੌਰ ਨੇ ਏਕਮ ਰਾਹੀਂ ਆਪਣੀ ਪਹਿਚਾਣ ਬਣਾਈ ਹੈ, ਠੀਕ ਉਸੇ ਤਰ੍ਹਾਂ ਸੋਨੀਆ
ਮਨਜਿੰਦਰ ਵੀ ਨਕਸ਼ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਵੇ। ਡਾ[ ਵਨੀਤਾ ਨੇ ਨਕਸ਼ ਦੇ ਲੋਗੋ ਉੱਪਰ ਉੱਕਰੇ ਸੰਕੇਤਕ ‘ਖੰਭ’ ਦੀ ਬਹੁਤ ਸ਼ਲਾਘਾ ਕੀਤੀ ਅਤੇ ਨਾਲ ਹੀ ਸੰਪਾਦਕੀ ਮੰਡਲ ਨੂੰ ਇਹ ਸਲਾਹ ਵੀ ਦਿੱਤੀ ਕੀ ਨਕਸ਼ ਦਾ ਮਿਆਰ ਇਵੇਂ ਹੀ ਉਚੇਰਾ ਰੱਖਣਾ ਤੇ ਨਵੀਂਆਂ ਕਲਮਾਂ ਨੂੰ ਵੱਧ ਤੋਂ ਵੱਧ ਮੌਕਾ ਦੇਣਾ। ਕੁਲਦੀਪ ਸਿੰਘ ਬੇਦੀ ਨੇ ਨਕਸ਼ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕੀ ਮੈਗਜ਼ੀਨ ਚਲਾਉਣਾ ਬਹੁਤ ਕਠਨ ਕੰਮ ਹੈ ਅਤੇ ਮੈਗਜ਼ੀਨ ਛੱਪਣ ਵੇਲੇ ਤੁਹਾਡੇ ਕੋਲ ਘੱਟ ਤੋਂ ਘੱਟ ਚਾਰ ਮੈਗਜ਼ੀਨਾਂ ਦਾ ਮੈਟਰ ਪਹਿਲਾਂ ਤੋਂ ਹੀ ਇਕੱਠਾ
ਹੋਇਆ ਹੋਣਾ ਚਾਹੀਦਾ ਹੈ ਅਤੇ ਨਿਰਪੱਖ ਸੋਚ ਹੋ ਕੇ ਰਚਨਾਵਾਂ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੁਰਾਣੇ ਮੈਗਜ਼ੀਨ ਫੁਲਵਾੜੀ, ਨਾਗਮਣੀ ਅਤੇ ਪ੍ਰੀਤਲੜੀ ਦੀ ਚਰਚਾ ਵੀ ਕੀਤੀ ਅਤੇ ਨਕਸ਼ ਦੀ ਸਮੁੱਚੀ ਟੀਮ ਨੂੰ ਆਪਣਾ ਅਸ਼ੀਰਵਾਦ ਤੇ ਵਧਾਈ ਦਿੱਤੀ। ਇਸ ਤੋਂ ਬਾਅਦ ਪ੍ਰੋ[ ਆਸ਼ਿਕ ਰਹੀਲ ਜੀ ਨੇ ਨਕਸ਼ ਬਾਰੇ ਬੋਲਦਿਆਂ ਅਜੋਕੇ ਸਮੇਂ ਵਿੱਚ ਪੰਜਾਬੀ ਮੈਗਜ਼ੀਨ ਦੀ ਲੋੜ ਨੂੰ ਦਰਸਾਇਆ। ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਨੇ ਨਕਸ਼ ਨੂੰ ਆਪਣੀ ਵਧਾਈ ਦਿੰਦੇ ਹੋਏ ਲੇਖਕਾਂ ਨਾਲੋਂ ਰਚਨਾਵਾਂ ਦੀ ਚੋਣ ਉੱਤੇ ਤਵੱਜੋਂ ਦੇਣ ਦੀ ਸਲਾਹ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਆਪਣੀਆਂ ਗਜ਼ਲਾਂ ਦੇ ਕੁਝ ਸ਼ੇਅਰ ਮਹਿਮਾਨਾਂ ਨਾਲ ਸਾਂਝੇ ਕੀਤੇ। ਆਏ ਹੋਏ ਮਹਿਮਾਨਾਂ ਵਿਚੋਂ ਲਿਟਰੇਰੀ ਰਿਫਲੈਕਸ਼ਨ ਤੋਂ ਗੁਰਮੀਤ ਪਨਾਗ, ਅੰਤਰਮਨ ਤੋਂ ਨਿਰਮਲ ਜਸਵਾਲ, ਸੰਵਾਦ ਦੇ ਸੰਪਾਦਕ ਸੁਖਿੰਦਰ ਅਤੇ ਨਕਸ਼ ਦੇ ਸਲਾਹਕਾਰ ਪ੍ਰੋ[ ਪਿਆਰਾ ਸਿੰਘ ਕੁੱਦੋਵਾਲ ਨੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਅੰਤ ਵਿੱਚ ਸੰਪਾਦਕਾ ਸੋਨੀਆ ਮਨਜਿੰਦਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਅਤੇ ਪ੍ਰਬੰਧਕੀ ਬੋਰਡ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਅਤੇ ਨਾਲ ਹੀ ਨਕਸ਼ ਮੈਗਜ਼ੀਨ ਨੂੰ ਪੜ੍ਹਨ ਦੀ ਅਪੀਲ
ਕਰਦੇ ਹੋਇਆ ਕਿਹਾ ਕਿ ਸ਼ਕਤੀ ਦੀਆਂ ਤਾਂ ਦੱਸ ਭੁਜਾਵਾਂ ਹੁੰਦੀਆਂ ਨੇ ਪਰ ਮੇਰੀਆਂ ਤਾਂ ਦੋ ਹੀ ਬਾਂਹਾਂ ਸਨ। ਜਦੋਂ ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਡਾ[ ਕੁਲਜੀਤ ਸਿੰਘ ਜੰਜੂਆ, ਮੇਜਰ ਨਾਗਰਾ, ਡਾ[ ਅਰਵਿੰਦਰ ਕੌਰ ਤੇ ਹਰਜੀਤ ਬਾਜਵਾ ਜੀ ਆਣ ਜੁੜੇ ਤੇ ਸਾਹਿਤ ਆਪਣੇ ਅੰਦਰ ਸਮੇਟੀ ਨਕਸ਼ ਦਾ ਜਨਮ ਹੋਇਆ। ਹੁਣ ਇਹ ਦੱਸ ਬਾਂਹਾਂ ਨਹੀਂ ਰਹੀਆਂ। ਆਪ ਸਭ ਦੀਆਂ ਹਜ਼ਾਰਾਂ ਕਰੋੜਾਂ ਬਾਹਾਂ ਸਾਡੇ ਨਾਲ ਜੁੜਨਗੀਆਂ ਅਤੇ ਚੰਗਾ ਸਾਹਿਤ ਪੜ੍ਹਿਆ ਲਿਿਖਆ ਜਾਵੇਗਾ। ਪ੍ਰੋਗਰਾਮ ਵਿੱਚ ਹੋਰਨਾ ਤੋਂ ਇਲਾਵਾ ਓਮਨੀ ਟੀ ਵੀ ਤੋਂ ਲਵੀਨ ਗਿੱਲ, ਰੇਡੀਉ ਰੈੱਡ ਐੱਫ਼ ਐਮ ਤੋਂ ਜਸਵੀਰ ਸ਼ਮੀਲ, ਚਿੱਤਰਕਾਰ ਕੁਲਵੰਤ ਸਿੰਘ, ਵਕੀਲ ਵਿਪਨਦੀਪ ਮਰੋਕ, ਸਤੀਸ਼ ਮਜ਼ਾਰੀ, ਪੀਲ ਬੋਰਡ ਸਕੂਲ ਟਰੱਸਟੀ ਸਤਪਾਲ ਜੋਹਲ, ਸੁਰਜੀਤ ਕੌਰ, ਜਗੀਰ ਸਿੰਘ ਕਾਹਲੋਂ, ਸਰਬਜੀਤ ਕਾਹਲੋਂ, ਪ੍ਰਿਤਪਾਲ ਸਿੰਘ ਚੱਗਰ, ਰਾਮ ਪ੍ਰਕਾਸ਼ ਪਾਲ, ਰਾਜ ਰਾਣੀ, ਸੁਰਿੰਦਰ ਬਾਸ਼ਲ, ਮੋਨਾ ਬਾਸ਼ਲ, ਰਾਜ ਜੱਬਲ, ਜੰਗ ਪਨਾਗ, ਪਰਮਜੀਤ ਦਿਉਲ, ਬਲਰਾਜ ਧਾਲੀਵਾਲ, ਕੁਲਦੀਪ ਪਾਲ, ਰਿੰਟੂ ਭਾਟੀਆ, ਬਲਵਿੰਦਰ ਕੌਰ, ਕਿੰਗ ਬ੍ਰਦਰਜ਼ ਤੋਂ ਜਗਮੋਹਨ ਸਿੰਘ, ਵਿਨੋਦ ਪਾਲ, ਨੀਸ਼ਾ ਪਾਲ, ਮੰਨਤ,ਮਾਨਅਤਾ, ਜੰਨਤ, ਅੰਸ਼, ਰਾਜ ਘੁੰਮਣ, ਪੁਸ਼ਪਿੰਦਰ ਰੋਸ਼ਨ, ਕੁਲਜੀਤ ਮਾਨ, ਨਰਿੰਦਰ ਕੌਰ ਭੱਚੂ, ਰਿਸ਼ੀ, ਗਾਇਕ ਔਜਲਾ ਬਰਾਦਰਜ਼ ਅਤੇ ਗਾਇਕ ਵਿਨੋਦ ਨੇ ਸ਼ਿਰਕਤ ਕੀਤੀ। ਕੁੱਲ ਮਿਲਾ ਕੇ ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ ਅਤੇ ਸਮੇਂ ਦੇ ਦਾਇਰੇ ‘ਚ ਰਹਿੰਦਿਆਂ ਨੇਪਰੇ ਚੜ੍ਹਿਆ। ਸਟੇਜ ਦੀ ਸੇਵਾ ਮੇਜਰ ਨਾਗਰਾ ਨੇ ਬਾਖ਼ੂਬੀ ਨਿਭਾਈ। ਪੰਜਾਬੀ ਭਵਨ ਦੇ ਕਰਤਾ ਧਰਤਾ ਵਕੀਲ ਵਿਪਨਦੀਪ ਮਰੋਕ ਦਾ ਪ੍ਰੋਗਰਾਮ ਨੂੰ ਜਗ੍ਹਾ ਦੇਣ ਅਤੇ ਸਹਿਯੋਗ ਦੇਣ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਫੇਸਬੁੱਕ ਲਾਈਵ ਦੁਆਰਾ ਕੀਤਾ ਗਿਆ। ਜੀ ਟੀ ਏ ਨਿਊਜ ਤੋਂ ਮੀਡੀਆਕਾਰ ਚਮਕੌਰ ਸਿੰਘ ਮਾਛੀਕੇ ਨੇ ਪ੍ਰੋਗਰਾਮ ਨੂੰ ਕਵਰ ਕੀਤਾ।

Total Views: 340 ,
Real Estate