ਸਿੱਧੂ ਮੂਸੇਵਾਲਾ ਕਤਲ ਕੇਸ: ਅਫ਼ਸਾਨਾ ਖ਼ਾਨ ਨੂੰ NIA ਦੇ ਸੰਮਨ

ਕੇਂਦਰੀ ਜਾਂਚ ਏਜੇਂਸੀ ਐਨ ਆਈ ਏ ਨੇ ਸਿੱਧੂ ਮੂਸੇਵਾਲਾ ਕੇਸ ਅਤੇ ਗੈਂਗਸਟਰ-ਟੇਰਰਿਸਟ ਕੇਸ ਦੀ ਜਾਂਚ ਵਿੱਚ ਪੰਜਾਬੀ ਸਿੰਗਰ ਅਫਸਾਨਾ ਖਾਨ ਨੂੰ ਸੰਮਨ ਭੇਜਿਆ ਹੈ। ਜਿਸ ਤੋਂ ਬਾਅਦ ਹੁਣ ਅਫਸਾਨਾ ਖਾਨ ਤੋਂ ਦਿੱਲੀ ‘ਚ NIA ਹੈਡ-ਕੁਆਟਰ ‘ਚ ਪੁੱਛ-ਗਿੱਛ ਹੋ ਸਕਦੀ ਹੈ। ਹਾਲ ‘ਚ ਐਨ ਆਈ ਏ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਪੰਜਾਬ ‘ਚ ਕੀਤੀਆਂ ਗਈਆਂ ਰੇਡਾਂ ਕੀਤੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਅਫਸਾਨਾ ਖਾਨ NIA ਦੇ ਰਾਡਾਰ ‘ਤੇ ਆਈ ਹੈ। ਐਨ ਆਈ ਏ ਹੁਣ ਇਸਦੀ ਜਾਂਚ ਕਰੇਗੀ ਕਿ ਆਖਿਰ ਲਾਰੈਂਸ ਗਰੁੱਪ ਦੀ ਰਡਾਰ ‘ਤੇ ਸਿੱਧੂ ਕਿਉਂ ਸੀ ਅਤੇ ਉਸ ਦਾ ਨਾਂਅ ਵਾਰ-ਵਾਰ ਬੰਬੀਹਾ ਗਰੁੱਪ ਦੇ ਨਾਲ ਕਿਉਂ ਨਾਲ ਜੋੜਿਆ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਅਫਸਾਨਾ ਖਾਨ ਤੋਂ ਪੁੱਛਗਿੱਛ ਹੋਵੇਗੀ।

Total Views: 212 ,
Real Estate