ਹਵਾਈ ਸੈਨਾ ਦੇ 30 ਹਜ਼ਾਰ ਕਰੋੜ ਤਾਂ ਅੰਬਾਨੀ ਨੂੰ ਦੇ ਦਿੱਤੇ ਹਨ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਖਿਆ ਕਿ ਭਾਰਤੀ ਹਵਾਈ ਸੈਨਾ ਦੇਸ਼ ਦੀ ਰੱਖਿਆ ਕਰਦੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਤੋਂ 30 ਹਜ਼ਾਰ ਕਰੋੜ ਰੁਪਏ ਖੋਹ ਕੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਸੌਂਪ ਦਿੱਤੇ।
ਇੱਥੇ ਮੋਰਾਬਾਦੀ ਮੈਦਾਨ ਵਿਚ ਪਾਰਟੀ ਦੀ ਪਰਿਵਰਤਨ ਰੈਲੀ ਵਿਚ ਸ੍ਰੀ ਗਾਂਧੀ ਨੇ ਆਖਿਆ ਕਿ ਕੁਝ ਚੌਕੀਦਾਰ ਉਸ ਕੋਲ ਆਏ ਤੇ ਕਹਿਣ ਲੱਗੇ ਕਿ ਉਨ੍ਹਾਂ (ਰਾਹੁਲ) ਦੇ ਨਾਅਰੇ ਚੌਕੀਦਾਰ ਚੋਰ ਹੈ, ਨਾਲ ਉਨ੍ਹਾਂ ਨੂੰ ਤਕਲੀਫ਼ ਹੋਈ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸਾਰੇ ਚੌਕੀਦਾਰ ਚੋਰ ਨਹੀਂ ਹਨ ਪਰ ਦੇਸ਼ ਦਾ ਚੌਕੀਦਾਰ ਚੋਰ ਹੈ। ਮੋਦੀ ਸਰਕਾਰ ਨੇ ਵੱਡੇ ਸਨਅਤਕਾਰਾਂ ਦੇ 3।5 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਪਰ ਕਿਸਾਨਾਂ, ਵਿਦਿਆਰਥੀਆਂ ਤੇ ਦੁਕਾਨਦਾਰਾਂ ਨੂੰ ਧੇਲੇ ਦੀ ਰਾਹਤ ਨਹੀਂ ਦਿੱਤੀ।
ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੇ ਨਾਂ ਇਕ ਫੇਸਬੁਕ ਸੰਦੇਸ਼ ਵਿਚ ਰਾਹੁਲ ਗਾਂਧੀ ਨੇ ਆਖਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਵਿਦਿਆਰਥੀਆਂ ਨੇ ਇਮਤਿਹਾਨ ਲਈ ਚੰਗੀ ਤਿਆਰੀ ਕੀਤੀ ਹੋਵੇਗੀ ਅਤੇ ਦੁਨੀਆ ਨੂੰ ਉਨ੍ਹਾਂ ਦੇ ਚੰਗੇ ਨਤੀਜੇ ਦੀ ਆਸ ਹੈ।
ਇਸ ਦੌਰਾਨ, ਤੀਜੀ ਤਿਮਾਹੀ ਦੇ ਆਰਥਿਕ ਵਿਕਾਸ ਦੇ ਆਏ ਅੰਕੜਿਆਂ ਬਾਰੇ ਪ੍ਰਤੀਕਿਰਿਆ ਕਰਦਿਆਂ ‘ਚੌਕੀਦਾਰ’ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਹੈ ਅਤੇ ਸਰਕਾਰ ਦਾ ਸਾਰਾ ਜ਼ੋਰ ਅੰਕੜਿਆਂ ਵਿਚ ਹੇਰਾਫ਼ੇਰੀ ਕਰਨ ’ਤੇ ਲੱਗਿਆ ਹੋਇਆ ਹੈ।

Total Views: 171 ,
Real Estate