ਭਾਰਤੀ ਮੀਡੀਆ ਅੱਤਵਾਦੀ ਮਸੂਦ ਅਜਹਰ ਦੀ ਮੌਤ ਦੀਆਂ ਖਬਰਾਂ ਦੇ ਰਿਹਾ ਹੈ ਪਰ ਇਹਨਾਂ ਖ਼ਬਰਾਂ ਦੀ ਪੁਸ਼ਟੀ ਨਾ ਤਾਂ ਪਾਕਿਸਤਾਨ ਨੇ ਕੀਤੀ ਹੈ ਨਾ ਅਜਹਰ ਦੀ ਜਥੇਬੰਦੀ ਨੇ। ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਨੇ ਭਾਰਤ ਵਿੱਚ ਕਈ ਹਮਲੇ ਕਰਵਾਏ ਹਨ। ਪਿਛਲੇ ਦਿਨ ਪਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਵੀ ਮਸੂਦ ਦਾ ਹੱਥ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਪਾਕਿਸਤਾਨ ਵੱਲੋਂ ਕਿਹਾ ਗਿਆ ਸੀ ਕਿ ਮਸੂਦ ਅਜਹਰ ਕਿਡਨੀ ਦੀ ਬਿਮਾਰੀ ਕਰਕੇ ਹਸਪਤਾਲ ਵਿੱਚ ਦਾਖਲ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਮਸੂਦ ਇੰਨਾ ਬਿਮਾਰ ਹੈ ਕਿ ਉਹ ਘਰੋਂ ਬਾਹਰ ਵੀ ਨਹੀਂ ਨਿਕਲ ਸਕਦਾ।
ਭਾਰਤੀ ਮੀਡੀਆ ਇਹ ਵੀ ਖ਼ਬਰ ਦੇ ਰਿਹਾ ਹੈ ਕਿ ਮਸੂਦ ਬਾਲਕੋਟਾ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਸ ਕਰਕੇ ਉਸ ਦੀ ਮੌਤ ਹੋਈ ਹੈ। ਉਂਝ ਇਸ ਬਾਰੇ ਵੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।
Total Views: 280 ,
Real Estate


















