ਟਰੋਲਰਾਂ ਤੋਂ ਦੁਖੀ ਫਿਲਮ ਮੇਕਰ ਕਰਨ ਜੋਹਰ ਟਵਿੱਟਰ ਛੱਡ ਗਿਆ

ਫਿਲਮ ਮੇਕਰ ਕਰਨ ਜੋਹਰ ਨੇ ਟਵੀਟਰ ਨੂੰ ਅਲਵਿਦਾ ਆਖ ਦਿੱਤਾ । ਕਰਨ ਜੋਹਰ ਨੇ ਆਪਣਾ ਆਖਰੀ ਟਵੀਟ ਟਵੀਟਰ ਉੱਪਰ ਲਿਖਦੇ ਹੋਏ ਟਵੀਟਰ ਨੂੰ ਅਲਵੀਦਾ ਆਖਿਆ.. ਸੋਸ਼ਲ ਮੀਡੀਆਂ ਇਕ ਵੱਡੀ ਤਾਕਤ ਬਣ ਕਿ ਉਭਰਿਆ ਹੈ. ਇਹ ਉਹ ਥਾਂ ਹੈ ਜੋ ਕਿਸੇ ਨੂੰ ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਲਿਆ ਸਕਦੀ ਹੈ. ਤੁਸੀਂ ਵੀ ਕਾਫੀ ਲੰਮੇ ਸਮੇਂ ਤੋਂ ਦੇਖ ਰਹੇ ਹੋਣੇ ਕਿ ਜਿਸ ਤਰਾਂ ਪਹਿਲਾਂ ਫਿਲਮੀ ਸਿਤਾਰੇ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋ ਜਾਂਦੇ ਸੀ ਹੁਣ ਸੋਸ਼ਲ ਮੀਡੀਆ ਉਹਨਾਂ ਦੇ ਡੀਫੇਮ ਦਾ ਕਾਰਨ ਵੀ ਬਣ ਜਾਂਦਾ ਹੈ. ਇਸੇ ਤਰਾਂ ਦੀ ਇਕ ਮਿਸਾਲ ਮਸ਼ਹੂਰ ਫਿਲਮਕਾਰ ਕਰਨ ਜੋਹਰ ਵੀ ਹਨ.. ਜਿਹਨਾਂ ਨੂੰ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਿਰੋਧ ਦਾ ਸਾਹਮਣਾ ਕਰਨ ਨੂੰ ਮਿਲ ਰਿਹਾ ਹੈ ਜਿਸ ਤੋਂ ਹੁਣ ਤੰਗ ਆ ਕਿ ਕਰਨ ਜੋਹਰ ਨੇ ਇਕ ਵੱਡਾ ਫੈਸਲਾ ਲਿਆ ਹੈ ਕਰਨ ਜੋਹਰ ਨੇ ਟਵੀਟਰ ਨੂੰ ਅਲਵੀਦਾ ਆਖ ਦਿੱਤਾ ਹੈ.. ਜੌਹਰ ਆਪਣੇ ਟਵੀਟਸ ਕਾਰਨ ਸੁਰਖ਼ੀਆਂ ‘ਚ ਰਹਿੰਦੇ ਹਨ। ਫ਼ਿਲਮ ਨਿਰਮਾਤਾ ਟਵਿਟਰ ‘ਤੇ ਕਾਫੀ ਸਰਗਰਮ ਤੇ ਮਸ਼ਹੂਰ ਹਨ ਤੇ ਅਕਸਰ ਟਵਿਟਰ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਹਾਲਾਂਕਿ ਉਹ ਅਕਸਰ ਟਰੋਲਰਜ਼ ਦੇ ਨਿਸ਼ਾਨੇ ‘ਤੇ ਵੀ ਰਹਿੰਦੇ ਹਨ, ਇਹੀ ਵਜ੍ਹਾ ਹੈ ਕਿ ਕਰਨ ਜੌਹਰ ਨੇ ਟਵਿਟਰ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ।

Total Views: 71 ,
Real Estate