ਭਾਰਤ ਦੇ ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦੇ ਚੋਣ ਨਿਸ਼ਾਨ ‘ਤੀਰ-ਕਮਾਨ’ ਦੀ ਵਰਤੋਂ ਉਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦਾ ਨਾਂ ਵਰਤਣ ’ਤੇ ਵੀ ਰੋਕ ਲਾ ਦਿੱਤੀ ਹੈ। ਇਸ ਹੁਕਮ ਤੋਂ ਬਾਅਦ ਹੁਣ ਨਾ ਤਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲਾ ਧੜਾ ਤੇ ਨਾ ਹੀ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲਾ ਧੜਾ ਇਸ ਚੋਣ ਨਿਸ਼ਾਨ ਦੀ ਵਰਤੋਂ ਕਰ ਸਕੇਗਾ। ਜ਼ਿਕਰਯੋਗ ਹੈ ਕਿ ਅੰਧੇਰੀ (ਪੂਰਬ) ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਹਲਕੇ ’ਚ ਸ਼ਿੰਦੇ ਤੇ ਠਾਕਰੇ ਧੜਾ ਇਕ-ਦੂਜੇ ਖ਼ਿਲਾਫ਼ ਚੋਣ ਲੜ ਸਕਦਾ ਹੈ। ਕਮਿਸ਼ਨ ਨੇ ਅੰਤ੍ਰਿਮ ਹੁਕਮ ਪਾਸ ਕਰਦਿਆਂ ਕਿਹਾ ਕਿ ਕੋਈ ਵੀ ਧੜਾ ਫ਼ਿਲਹਾਲ ਸ਼ਿਵ ਸੈਨਾ ਲਈ ਰਾਖ਼ਵਾਂ ‘ਤੀਰ ਕਮਾਨ’ ਚੋਣ ਨਿਸ਼ਾਨ ਨਹੀਂ ਵਰਤ ਸਕੇਗਾ। ਚੋਣ ਕਮਿਸ਼ਨ ਨੇ ਦੋਵੇਂ ਧੜਿਆਂ ਨੂੰ ਕਿਹਾ ਹੈ ਕਿ ਸੋਮਵਾਰ ਤੱਕ ਉਹ ਪਾਰਟੀ ਦੇ 3-3 ਨਾਮ ਦੇਣ।
Total Views: 473 ,
Real Estate