ਮਹਾਰਾਸ਼ਟਰ ਦੇ ਨਾਸਿਕ ’ਚ ਸ਼ਨੀਵਾਰ ਸਵੇਰੇ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਟੱਕਰ ਦੌਰਾਨ ਬੱਸ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਬੱਸ ਪੂਰੀ ਤਰ੍ਹਾਂ ਮੱਚ ਗਈ। ਹਾਦਸੇ ’ਚ ਬੱਸ ਵਿੱਚ ਸਵਾਰ 12 ਲੋਕ ਜਿਊਂਦੇ ਹੀ ਸੜ ਗਏ। ਇਨ੍ਹਾਂ ਤੋਂ ਇਲਾਵਾ 38 ਯਾਤਰੀ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਦਾ ਅੰਕੜਾ ਵਧ ਸਕਦਾ ਹੈ। ਜ਼ਿਆਦਾਤਰ ਲੋਕਾਂ ਨੇ ਬੱਸ ’ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸਾ ਨਾਸਿਕ-ਔਰੰਗਾਬਾਦ ਰਸਤੇ ’ਤੇ ਨੰਦੂਰਨਾਕਾ ਕੋਲ ਹੋਇਆ। ਬੱਸ ਯਵਤਮਾਲ ਤੋਂ ਮੁੰਬਈ ਜਾ ਰਹੀ ਸੀ। ਚਿੰਤਾਮਣੀ ਟਰੈਵਲਸ ਦੀ ਬੱਸ ’ਚ 50 ਤੋਂ ਜ਼ਿਆਦਾ ਲੋਕ ਸਵਾਰ ਸਨ।
ਹਾਦਸਾ ਸ਼ਨੀਵਾਰ ਸਵੇਰੇ 4 ਕੁ ਵਜੇ ਹੋਇਆ। ਪੁਲਸ ਅਤੇ ਫਾਇਰ ਬਿ੍ਰਗੇਡ ਦੇ ਅਫਸਰਾਂ ਅਨੁਸਾਰ ਲੱਗਦਾ ਕਿ ਟਰੱਕ ਦੇ ਡੀਜ਼ਲ ਕਾਰਨ ਬੱਸ ’ਚ ਅੱਗ ਲੱਗੀ। ਅਸਲ ’ਚ ਹਾਦਸੇ ਤੋਂ ਬਾਅਦ ਬੱਸ ਅਤੇ ਟਰੱਕ ਵਿਚਾਲੇ ਦੂਰੀ 50 ਮੀਟਰ ਦੀ ਸੀ। ਜ਼ੋਰਦਾਰ ਟੱਕਰ ਤੋਂ ਬਾਅਦ ਟਰੱਕ ਦੇ ਡੀਜ਼ਲ ’ਚ ਧਮਾਕਾ ਹੋਇਆ ਅਤੇ ਬੱਸ ’ਚ ਅੱਗ ਲੱਗ ਗਈ। ਹਾਲਾਂਕਿ ਘਟਨਾ ਕਿਸ ਤਰ੍ਹਾਂ ਹੋਈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ।
ਇੱਕ ਬੱਸ ਯਾਤਰੀ ਅਨੁਸਾਰ ਉਹ ਆਪਣੇ ਦੋ ਬੱਚਿਆਂ ਨਾਲ ਯਾਤਰਾ ਕਰ ਰਹੀ ਸੀ। ਅਸੀਂ ਸੁੱਤੇ ਹੋਏ ਸੀ, ਅਚਾਨਕ ਲੋਕਾਂ ਦਾ ਰੌਲਾ ਸੁਣਾਈ ਦਿੱਤਾ। ਬੱਸ ਦੇ ਅਗਲੇ ਹਿੱਸੇ ’ਚ ਅੱਗ ਨਜ਼ਰ ਆਈ। ਇਸ ਤੋਂ ਬਾਅਦ ਮੈਂ ਆਪਣੇ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਬੱਸ ’ਚੋਂ ਬਾਹਰ ਛਾਲ ਮਾਰ ਦਿੱਤੀ। ਇਸ ਨਾਲ ਉਨ੍ਹਾਂ ਦੇ ਹੱਥ ਝੁਲਸ ਗਏ, ਹਾਲਾਂਕਿ ਇਸ ਕੋਸ਼ਿਸ਼ ਨਾਲ ਮੇਰੇ ਦੋਵੇਂ ਬੱਚੇ ਸੁਰੱਖਿਅਤ ਹਨ।
ਸਭ ਤੋਂ ਜ਼ਿਆਦਾ ਨੁਕਸਾਨ ਬੱਸ ਦੇ ਅਗਲੇ ਹਿੱਸੇ ’ਚ ਹੋਇਆ। ਸਵੇਰ ਦਾ ਸਮੇਂ ਹੋਣ ਕਾਰਨ ਜ਼ਿਆਦਾਤਰ ਯਾਤਰੀ ਸੁੱਤੇ ਹੋਏ ਸਨ, ਇਸ ਲਈ ਉਨ੍ਹਾਂ ਨੂੰ ਬਚਣ ਦਾ ਮੌਕਾ ਨਹੀਂ ਮਿਲ ਸਕਿਆ।
ਬੱਸ ’ਚ ਅੱਗ ਲੱਗਣ ਕਾਰਨ 12 ਜਿਊਂਦੇ ਸੜੇ, 38 ਜ਼ਖ਼ਮੀ
Total Views: 302 ,
Real Estate