
ਅਮਰੀਕਾ ਦੇ ਮਰਸਿਡ ਕਾਊਂਟੀ ਪੁਲਿਸ ਨੇ ਅਗਵਾ ਹੋਏ ਪੰਜਾਬੀਆਂ ਦੇ ਕਤਲ ਹੋਣ ਦੀ ਪੁਸ਼ਟੀ ਕੀਤੀ ਹੈ।ਮਰਸਿਡ ਕਾਊਂਟੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਗਵਾ ਹੋਏ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਹੈ ਅਜੇ ਕਤਲ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਹੋਇਆ ਹੈ ਅਤੇ ਜਾਂਚ ਜਾਰੀ ਹੈ।ਅਗਵਾ ਹੋਣ ਵਾਲਿਆਂ ਵਿੱਚ ਇੱਕ ਅੱਠ ਮਹੀਨਿਆਂ ਦੀ ਬੱਚੀ ਸਣੇ ਉਸ ਦੀ ਮਾਂ ਜਸਲੀਨ ਕੌਰ, ਪਿਤਾ ਜਸਦੀਪ ਸਿੰਘ ਅਤੇ ਤਾਇਆ ਅਮਨਦੀਪ ਸਿੰਘ ਹਨ।ਪੁਲਿਸ ਨੇ ਦੱਸਿਆ, “ਸਾਨੂੰ ਇੱਕ ਸਥਾਨਕ ਕਿਸਾਨ ਦਾ ਸ਼ਾਮੀ ਕਰੀਬ 5:30 (ਸਥਾਨਕ ਸਮੇਂ ਮੁਤਾਬਕ) ਫੋਨ ਆਇਆ ਅਤੇ ਉਸ ਨੇ ਨੂੰ ਇਨ੍ਹਾਂ ਬਾਰੇ ਜਾਣਕਾਰੀ ਦਿੱਤੀ।””ਚਾਰਾਂ ਦੀਆਂ ਲਾਸ਼ਾਂ ਕਰੀਬ ਨੇੜੇ-ਨੇੜੇ ਹੀ ਪਈਆਂ ਸਨ।”ਇਹ ਪਰਿਵਾਰ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ।
Total Views: 275 ,
Real Estate


















