ਮੁੰਬਈ ਦੀ ਨਾਵਾ ਸ਼ੇਵਾ ਬੰਦਰਗਾਹ ਤੋਂ 22 ਟਨ ਹੈਰੋਇਨ ਬਰਾਮਦ !

ਮੁੰਬਈ ਦੀ ਨਾਵਾ ਸ਼ੇਵਾ ਬੰਦਰਗਾਹ ਤੋਂ 22 ਟਨ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਬਾਜ਼ਾਰੀ ਕੀਮਤ 1725 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦਿੱਲੀ ਪੁਲਿਸ ਵੱਲੋਂ ਜਬਤ ਕੀਤੀ ਹੈਰੋਇਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਇੰਨੀ ਵੱਡੀ ਮਾਤਰਾ ਵਿੱਚ ਡਰੱਗਸ ਵੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਹੈਰੋਇਨ ਦੀ ਇੰਨੀ ਵੱਡੀ ਖੇਖ ਆਖਰਕਾਰ ਨਾਵਾ ਸ਼ੇਵਾ ਬੰਦਰਗਾਹ ਤੱਕ ਕਿਵੇਂ ਪੁੱਜੀ। ਬੰਦਰਗਾਹ ਤੋਂ ਇਕ ਕੰਟੇਨਰ ਜ਼ਬਤ ਕੀਤਾ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਕੰਟੇਨਰ ਵਿੱਚੋਂ ਕਰੀਬ 22 ਟਨ ਹੈਰੋਇਨ ਬਰਾਮਦ ਕੀਤੀ। ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਸ਼ਿਆਂ ਦੀ ਇੰਨੀ ਵੱਡੀ ਖੇਪ ਕਿਸਨੇ ਮੰਗਵਾਈ ਸੀ? ਇਸ ਦੇ ਨਾਲ ਹੀ ਸਵਾਲ ਇਹ ਵੀ ਉਠਾਏ ਜਾ ਰਹੇ ਹਨ ਕਿ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਨਸ਼ਿਆਂ ਦੀ ਖੇਪ ਭਾਰਤੀ ਸਰਹੱਦ ‘ਚ ਕਿਵੇਂ ਦਾਖਲ ਹੋਈ? ਕੀ ਇਸ ਦੀ ਕਿਸੇ ਪੱਧਰ ‘ਤੇ ਜਾਂਚ ਨਹੀਂ ਹੋਈ?

Total Views: 75 ,
Real Estate