ਈਰਾਨ ‘ਚ ਹਿਜਾਬ ਦੇ ਵਿਰੋਧ ਵਿਚ ਪ੍ਰਰਦਸ਼ਨ : ਪੰਜ ਔਰਤਾਂ ਦੀ ਮੌਤਾਂ

ਈਰਾਨ ‘ਚ ਹਿਜਾਬ ਨਾ ਪਾਉਣ ਕਾਰਨ ਪੁਲਿਸ ਹਿਰਾਸਤ ‘ਚ ਇਕ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਈਰਾਨ ‘ਚ 22 ਸਾਲਾ ਕੁਰਦ ਔਰਤ ਮਾਹਸਾ ਅਮੀਨੀ ਦੀ ਮੌਤ ਦੇ ਖ਼ਿਲਾਫ ਵੱਡੇ ਪੱਧਰ ‘ਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਈ ਥਾਵਾਂ ‘ਤੇ ਇਨ੍ਹਾਂ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਵੀ ਧਾਰਨ ਕਰ ਲਿਆ।ਇਸ ਦੌਰਾਨ ਦਿਵਾਂਦਰੇਹ ਸ਼ਹਿਰ ਵਿੱਚ ਪੰਜ ਵਿਅਕਤੀ ਮਾਰੇ ਗਏ। ਇਹ ਈਰਾਨ ਦੇ ਕੁਰਦ ਖੇਤਰ ਦਾ ਉਹ ਹਿੱਸਾ ਹੈ ਜਿੱਥੇ ਸਭ ਤੋਂ ਵੱਧ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਈਰਾਨੀ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਾਲ ਕੱਟੇ ਤੇ ਹਿਜਾਬ ਸਾੜ ਦਿੱਤੇ। ਔਰਤਾਂ ਸਕ੍ਰੀਨ ‘ਤੇ ਹੋਣ ਦੇ ਸਖਤ ਨਿਯਮ ਦਾ ਵਿਰੋਧ ਕਰ ਰਹੀਆਂ ਹਨ। ਈਰਾਨ ਦੀ ਨਿਆਂਪਾਲਿਕਾ ਨੇ ਔਰਤ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਰਾਨ ਵਿੱਚ ਔਰਤਾਂ ਲਈ ਹਿਜਾਬ ਪਾਉਣਾ ਲਾਜ਼ਮੀ ਹੈ।

Total Views: 10 ,
Real Estate