ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦਾ ਦੇਹਾਂਤ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦਾ ਸਕਾਟਲੈਂਡ ਦੇ ਬਾਲਮੋਰਲ ਪੈਲੇਸ ਵਿਚ 96 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਬਕਿੰਘਮ ਪੈਲੇਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਐਲਿਜ਼ਾਬੈਥ ਦਾ ਅੱਜ ਦੁਪਹਿਰ ਬਾਲਮੋਰਲ ਵਿਖੇ ਦੇਹਾਂਤ ਹੋ ਗਿਆ। ਇਸ ਸਮੇਂ ਮਹਾਰਾਣੀ ਐਲਿਜ਼ਾਬੈਥ ਕਿਤੇ ਵੀ ਜਾਣ ਤੋਂ ਅਸਮਰੱਥ ਸੀ। ਇਸ ਲਈ ਉਹ ਲੰਡਨ ਦੇ ਬਕਿੰਘਮ ਪੈਲੇਸ ਦੀ ਬਜਾਏ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਚ ਅਪਣੀਆਂ ਮੀਟਿੰਗਾਂ ਕਰ ਰਹੇ ਸਨ। ਮਹਾਰਾਣੀ ਐਲਿਜ਼ਾਬੈਥ ਪਿਛਲੇ ਸਾਲ ਅਕਤੂਬਰ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਮਹਾਰਾਣੀ ਐਲਿਜ਼ਾਬੈਥ 2 ਸਿਰਫ਼ 25 ਸਾਲ ਦੀ ਸੀ ਜਦੋਂ ਬ੍ਰਿਟੇਨ ਦੀ ਗੱਦੀ ’ਤੇ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਲਗਭਗ 70 ਦਹਾਕਿਆਂ ਤਕ ਉਹ ਇਸ ਗੱਦੀ ’ਤੇ ਕਾਬਜ਼ ਸੀ। ਉਹ 96 ਸਾਲਾਂ ਦੀ ਸੀ ਅਤੇ ਬ੍ਰਿਟੇਨ ਵਿਚ ਸੱਤਾ ਸੰਭਾਲਣ ਵਾਲੀ ਸੱਭ ਤੋਂ ਬਜ਼ੁਰਗ ਔਰਤ ਸੀ। ਇਸ ਤੋਂ ਇਲਾਵਾ ਮਹਾਰਾਣੀ ਐਲਿਜ਼ਾਬੈਥ ਦਾ ਨਾਂ ਦੁਨੀਆਂ ਦੇ ਸੱਭ ਤੋਂ ਪੁਰਾਣੇ ਸ਼ਾਸਕਾਂ ਵਿਚ ਸ਼ਾਮਲ ਸੀ।

Total Views: 310 ,
Real Estate