ਅਫਗਾਨਿਸਤਾਨ: ਮਸਜਿਦ ‘ਚ ਨਮਾਜ਼ ਦੌਰਾਨ ਧਮਾਕਾ, 15 ਮੌਤਾਂ

ਅਫਗਾਨਿਸਤਾਨ ਦੇ ਹੇਰਾਤ ‘ਚ ਗੁਜਰਗਾਹ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਧਮਾਕਾ ਹੋਇਆ ਹੈ।ਜਿਸ ‘ਚ ਮਸਜਿਦ ਦੇ ਇਮਾਮ ਮੁਜੀਬ ਇਮਾਮ ਰਹਿਮਾਨ ਅੰਸਾਰੀ ਦੀ ਮੌਤ ਹੋ ਗਈ ਹੈ। ਇਸ ਧਮਾਕੇ ‘ਚ ਇਮਾਮ ਸਮੇਤ 15 ਲੋਕਾਂ ਦੀ ਮੌਤ ਹੋ ਗਈ ਹੈ।
ਹੇਰਾਤ ਦੇ ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਧਮਾਕਾ ਆਤਮਘਾਤੀ ਹਮਲੇ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਮਸਜਿਦ ਦੇ ਅੰਦਰ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਇਆ।ਹੇਰਾਤ ਪੁਲਿਸ ਦੇ ਬੁਲਾਰੇ ਮਹਿਮੂਦ ਰਸੋਲੀ ਨੇ ਕਿਹਾ ਕਿ ਮੁਜੀਬ ਰਹਿਮਾਨ ਅੰਸਾਰੀ, ਉਸਦੇ ਕੁਝ ਗਾਰਡਾਂ ਅਤੇ ਨਾਗਰਿਕਾਂ ਸਮੇਤ ਮਸਜਿਦ ਨੂੰ ਜਾਂਦੇ ਸਮੇਂ ਮਾਰੇ ਗਏ ਸਨ। ਮਸਜਿਦ ਦਾ ਇਮਾਮ ਤਾਲਿਬਾਨ ਦਾ ਸਮਰਥਕ ਦੱਸਿਆ ਜਾ ਰਿਹਾ ਹੈ। ਮੁਜੀਬ ਰਹਿਮਾਨ ਅੰਸਾਰੀ ਨੇ ਜੂਨ ਦੇ ਅਖੀਰ ਵਿੱਚ ਸਮੂਹ ਦੁਆਰਾ ਆਯੋਜਿਤ ਹਜ਼ਾਰਾਂ ਵਿਦਵਾਨਾਂ ਅਤੇ ਬਜ਼ੁਰਗਾਂ ਦੇ ਇੱਕ ਵੱਡੇ ਇਕੱਠ ਵਿੱਚ ਤਾਲਿਬਾਨ ਦੇ ਬਚਾਅ ਵਿੱਚ ਜ਼ੋਰਦਾਰ ਗੱਲ ਕੀਤੀ।

Total Views: 352 ,
Real Estate