![]()
ਅਜੀਬੋ ਗਰੀਬ ਖ਼ਬਰ ਆਈ ਹੈ ਉੱਤਰਪ੍ਰਦੇਸ਼ ਦੇ ਮਉ ਇਲਾਕੇ ਤੋਂ। ਜਿੱਥੇ ਪਤੀ ਆਪਣੀ ਪਤਨੀ ਦੇ ਗੁੱਸੇ ਤੋਂ ਇੰਨਾ ਦੁਖੀ ਹੋ ਗਿਆ ਕਿ ਉਹ 100 ਫੁੱਟ ਉੱਚੇ ਰੁੱਖ ‘ਤੇ ਪਿਛਲੇ ਇਕ ਮਹੀਨੇ ਤੋਂ ਰਹਿ ਰਿਹਾ ਹੈ। ਜਦੋਂ ਵੀ ਕੋਈ ਉਸ ਨੂੰ ਮਨਾਉਣ ਜਾਂਦਾ ਹੈ ਤਾਂ ਉਹ ਦਰੱਖਤ ‘ਤੇ ਰੱਖੀਆਂ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੰਦਾ ਹੈ ਅਤੇ ਲੋਕ ਭੱਜ ਜਾਂਦੇ ਹਨ। ਰਾਮ ਪ੍ਰਵੇਸ਼ ਫਿਰ ਕਿਸੇ ਸਮੇਂ ਹੌਲੀ-ਹੌਲੀ ਹੇਠਾਂ ਉਤਰਦਾ ਹੈ, ਇੱਟਾਂ ਅਤੇ ਪੱਥਰ ਇਕੱਠੇ ਕਰਦਾ ਹੈ ਅਤੇ ਫਿਰ ਦਰੱਖਤ ‘ਤੇ ਚੜ੍ਹ ਜਾਂਦਾ ਹੈ। ਪਿਤਾ ਦਾ ਕਹਿਣਾ ਹੈ ਕਿ ਰਾਮ ਪ੍ਰਵੇਸ਼ ਆਪਣੀ ਪਤਨੀ ਕਾਰਨ ਦਰੱਖਤ ‘ਤੇ ਰਹਿਣ ਲਈ ਮਜਬੂਰ ਹੈ ਕਿਉਂਕਿ ਉਸ ਦੀ ਪਤਨੀ ਹਰ ਰੋਜ਼ ਉਸ ਨਾਲ ਲੜਦੀ ਅਤੇ ਕੁੱਟਦੀ ਹੈ। ਰਾਮ ਪ੍ਰਵੇਸ਼ ਆਪਣੀ ਪਤਨੀ ਦੇ ਇਸ ਰਵੱਈਏ ਤੋਂ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਇਕ ਮਹੀਨੇ ਤੋਂ ਦਰੱਖਤ ‘ਤੇ ਰਹਿ ਰਿਹਾ ਹੈ।ਪਰਿਵਾਰ ਦੇ ਮੈਂਬਰਾਂ ਨੇ ਦਰੱਖਤ ਦੇ ਕੋਲ ਰੱਸੀ ਨਾਲ ਬੰਨ੍ਹ ਕੇ ਭੋਜਨ ਅਤੇ ਪਾਣੀ ਲਟਕਾਇਆ, ਜਿਸ ਨੂੰ ਉਹ ਉੱਪਰੋਂ ਖਿੱਚਦਾ ਹੈ। ਪਿੰਡ ਵਾਸੀਆਂ ਨੇ ਰਾਮ ਪ੍ਰਵੇਸ਼ ਬਾਰੇ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਪੁਲੀਸ ਵੀ ਰਾਮ ਪ੍ਰਵੇਸ਼ ਨੂੰ ਦਰੱਖਤ ਤੋਂ ਹੇਠਾਂ ਉਤਾਰਨ ਵਿੱਚ ਨਾਕਾਮ ਰਹੀ ਅਤੇ ਉਸ ਦੀ ਵੀਡੀਓ ਬਣਾ ਕੇ ਚਲੀ ਗਈ।![]()



















