
ਯੂਕਰੇਨ ਨੇ ਆਪਣਾ ਆਜ਼ਾਦੀ ਦਿਹਾੜਾ ਮਨਾਇਆ। ਯੂਕਰੇਨ ਨੇ 1991 ਵਿਚ ਸੋਵੀਅਤ ਸੰਘ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਅੱਜ ਰੂਸ ਵੱਲੋਂ ਕੀਤੇ ਹਮਲੇ ਨੂੰ ਵੀ ਪੂਰੇ ਛੇ ਮਹੀਨੇ ਹੋ ਗਏ ਹਨ। ਕੀਵ ਵਾਸੀਆਂ ਦੀ ਨੀਂਦ ਅੱਜ ਸਵੇਰੇ ਹਵਾਈ ਹਮਲਿਆਂ ਦੇ ਸਾਇਰਨ ਨਾਲ ਖੁੱਲ੍ਹੀ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਵੱਲੋਂ ਜ਼ੋਰਦਾਰ ਹਮਲੇ ਕੀਤੇ ਜਾਣ ਦਾ ਡਰ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿਚ ਵੀਰਵਾਰ ਤੱਕ ਵੱਡੇ ਇਕੱਠਾਂ ਉਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਛੁੱਟੀ ਹੋਣ ਕਾਰਨ ਰੂਸ ਮਿਜ਼ਾਈਲਾਂ ਨਾਲ ਹਮਲੇ ਕਰ ਸਕਦਾ ਹੈ। ਜ਼ੈਲੇਂਸਕੀ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।



Total Views: 172 ,
Real Estate



















