ਲੇਖਕ ਸਲਮਾਨ ਰਸ਼ਦੀ ‘ਤੇ ਨਿਊਯਾਰਕ ਸਟੇਟ ‘ਚ ਸਟੇਜ ‘ਤੇ ਹੋਇਆ ਹਮਲਾ

ਸ਼ੁੱਕਰਵਾਰ ਨੂੰ ਮਸ਼ਹੂਰ ਲੇਖਕ ਸਲਮਾਨ ਰਸ਼ਦੀ ‘ਤੇ ਨਿਊਯਾਰਕ ਸਟੇਟ ਵਿਚ ਸਟੇਜ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਨੇ ਅਨੁਸਾਰ ਬੁਕਰ ਪੁਰਸਕਾਰ ਜੇਤੂ ਲੇਖਕ ‘ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਪੱਛਮੀ ਨਿਊਯਾਰਕ ਰਾਜ ਵਿੱਚ ਇੱਕ ਭਾਸ਼ਣ ਦੇਣ ਜਾ ਰਿਹਾ ਸੀ। ਰਸ਼ਦੀ ਨੂੰ ਆਪਣੀ ਕਿਤਾਬ ‘ਦਿ ਸ਼ੈਟੇਨਿਕ ਵਰਸਿਜ਼’ ਨੂੰ ਲੈ ਕੇ ਕਈ ਸਾਲਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਦੀ ਇਸਲਾਮਿਕ ਮੌਲਵੀਆਂ ਦੁਆਰਾ ਸਖ਼ਤ ਆਲੋਚਨਾ ਕੀਤੀ ਗਈ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਲੇਖਕ ਨੂੰ ਹਮਲਾਵਰ ਨੇ ਚਾਕੂ ਮਾਰਿਆ ਹੈ। ਰਸ਼ਦੀ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਸਾਈਟ ‘ਤੇ ਡਾਕਟਰੀ ਸਹਾਇਤਾ ਦਿੱਤੀ ਗਈ। ਇਸ ਤੋਂ ਪਹਿਲਾਂ, ਰਸ਼ਦੀ ਨੂੰ ਮਾਰਨ ਵਾਲੇ ਕਿਸੇ ਵੀ ਵਿਅਕਤੀ ਲਈ 3 ਮਿਲੀਅਨ ਡਾਲਰ ਤੱਕ ਦਾ ਇਨਾਮ ਵੀ ਐਲਾਨਿਆ ਗਿਆ ਸੀ।

Total Views: 26 ,
Real Estate