ਆਪ ਵਿਧਾਇਕ ਨੇ ਬਗੈਰ ਰਜਿਸਟ੍ਰੇਸ਼ਨ ਤੋਂ ਗੱਡੀ ਆਪੇ ਲਿਖਵਾ ਲਿਆ VIP ਨੰਬਰ

ਬਾਬਾ ਬਕਾਲਾ ਦੇ ਵਿਧਾਇਕ ਵੱਲੋਂ ਪੰਜਾਬ ਟਰਾਂਸਪੋਰਟ ਵਿਭਾਗ ਤੋਂ ਬਿਨਾਂ ਰਜਿਸਟਰੇਸ਼ਨ ਕਰਵਾਏ ਆਪਣੇ ਗੱਡੀ ’ਤੇ ਵੀਆਈਪੀ ਨੰਬਰ ਲਾਉਣਾ ਚਰਚਾ ਹੈ। ਵਿਧਾਇਕ ਵੱਲੋਂ ਨੰਬਰ ਨਾ ਮਿਲਣ ਦੇ ਬਾਵਜੂਦ ਆਪਣੀ ਫਾਰਚੂਨਰ ’ਤੇ ਨੰਬਰ ਪਲੇਟ ਲਾਈ ਗਈ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਅਨੁਸਾਰ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿਛਲੇ ਦਿਨੀਂ ਚਿੱਟੇ ਰੰਗ ਦੀ ਫਾਰਚੂਨਰ ਖ਼ਰੀਦੀ ਸੀ ਜਿਸ ਉਪਰ ਨੰਬਰ ਪੀਬੀ 02 ਈ ਐੱਚ 0039 ਅਤੇ ਪੰਜਾਬ ਸਰਕਾਰ ਲਿਖਿਆ ਹੋਇਆ ਹੈ ਪਰ ਲੋਕਾਂ ਵਿਚ ਚਰਚਾ ਚੱਲ ਰਹੀ ਹੈ ਕਿ ਉਕਤ ਨੰਬਰ ਹਾਲੇ ਤੱਕ ਕਿਸੇ ਦੇ ਨਾਮ ’ਤੇ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਸਥਾਨਕ ਵਿਧਾਇਕ ਵੱਲੋਂ ਟਰਾਂਸਪੋਰਟ ਵਿਭਾਗ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਅਤੇ ਹਾਈਵੇਅਜ਼ ਭਾਰਤ ਸਰਕਾਰ ਦੀ ਵੈੱਬਸਾਈਟ ’ਤੇ ਵੀ ਇਹ ਨੰਬਰ ਹਾਲੇ ਤੱਕ ਕਿਸੇ ਦੇ ਨਾਮ ’ਤੇ ਜਾਰੀ ਨਹੀਂ ਕੀਤਾ ਗਿਆ। ਇਸ ਦੀ ਪੁਸ਼ਟੀ ਆਰਟੀਓ ਅੰਮ੍ਰਿਤਸਰ ਨੇ ਕਰਦਿਆਂ ਕਿਹਾ ਕਿ ਹੁਣ ਤੱਕ ਪੀ ਬੀ 02 ਈ ਐੱਚ 0039 ਨੰਬਰ ਦੀ ਕਿਸੇ ਨੇ ਮੰਗ ਨਹੀਂ ਕੀਤੀ ਅਤੇ ਨਾ ਹੀ ਬੋਲੀ ਲਾਈ ਗਈ ਹੈ, ਇਸ ਕਰਕੇ ਇਹ ਨੰਬਰ ਪਲੇਟ ਲਾ ਕੇ ਗੱਡੀ ਚਲਾਉਣਾ ਕਾਨੂੰਨ ਦੀ ਉਲੰਘਣਾ ਹੈ ਜਿਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਇਹ ਗੱਡੀ ਉਸ ਦੇ ਨਾਮ ’ਤੇ ਹੈ ਅਤੇ ਉਸ ਨੇ ਸਾਰੇ ਟੈਕਸ ਭਰੇ ਹੋਏ ਹਨ। ਜਦੋਂ ਵਿਧਾਇਕ ਨੂੰ ਪੁੱਛਿਆ ਕਿ ਇਹ ਨੰਬਰ ਹਾਲੇ ਤੱਕ ਆਰਟੀਓ ਦਫ਼ਤਰ ਵਲੋਂ ਜਾਰੀ ਨਹੀ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦੇਣ ਦੀ ਬਜਾਏ ਕਿਹਾ ਕਿ ਸਾਰੇ ਟੈਕਸ ਭਰੇ ਹੋਏ ਹਨ।

Total Views: 176 ,
Real Estate