ਤੀਆਂ ਦੇ ਤਿਉਹਾਰ ਮੌਕੇ ਮਲੂਕਾ ਪਿੰਡ ਵਿੱਚ ਜਾਤੀ ਭੇਦਭਾਵ : ਐਸਸੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਲਈ ਦਲਿਤ ਮਹਾਂ ਪੰਚਾਇਤ ਤਿੱਖੀ ਲੜਾਈ ਲੜੇਗੀ -ਗਹਿਰੀ

ਬਠਿੰਡਾ, 12 ਅਗਸਤ, ਬਲਵਿੰਦਰ ਸਿੰਘ ਭੁੱਲਰ
ਪਿਛਲੇ ਦਿਨੀਂ ਤੀਆਂ ਦੇ ਤਿਉਹਾਰ ਮੌਕੇ ਮਲੂਕਾ ਪਿੰਡ ਵਿੱਚ ਰਣਵੀਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਮਜ਼੍ਹਬੀ ਸਿੱਖ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨਾਲ ਜਾਤੀ ਆਧਾਰ ਤੇ ਵਿਤਕਰਾ ਹੀ ਨਹੀਂ ਕੀਤਾ ਗਿਆ ਸਗੋਂ ਰਘਵੀਰ ਸਿੰਘ ਵੱਲੋਂ ਮਾਇਕ ਵਿੱਚ ਬੋਲ ਕੇ ਮਜ਼੍ਹਬੀ ਸਿੱਖ ਭਾਈਚਾਰੇ ਦੀਆਂ ਲੜਕੀਆਂ ਨੂੰ ਸਟੇਜ ਤੋਂ ਪਿੱਛੇ ਜਾਣ ਲਈ ਬੋਲਿਆ ਗਿਆ। ਇਹ ਮਾਮਲਾ ਦਿਨੋਂ ਦਿਨ ਭਟਕਦਾ ਜਾ ਰਿਹਾ ਹੈ, ਜਿਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਦਲਿਤ ਮਹਾਂ ਪੰਚਾਇਤ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਆਪਣੀ ਟੀਮ ਸਮੇਤ ਮਲੂਕਾ ਪਿੰਡ ਪਹੁੰਚੇ ਜਿਥੇ ਪੀਡ਼ਤ ਮਹਿਲਾਵਾਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਇਸ ਮਾਮਲੇ ਸਬੰਧੀ ਵਿਚਾਰ ਚਰਚਾ ਕੀਤੀ।
ਪੀੜਤ ਦਲਿਤ ਪਰਿਵਾਰਾਂ ਨੇ ਦੱਸਿਆ ਕਿ ਰਘਵੀਰ ਸਿੰਘ ਸਵਰਨ ਸਿੰਘ ਜਗਸੀਰ ਸਿੰਘ ਕੁਲਦੀਪ ਕੌਰ ਨਾਂ ਦੀ ਮਹਿਲਾ ਨੇ ਉਨ੍ਹਾਂ ਨਾਲ ਜਾਤੀ ਆਧਾਰ ਤੇ ਵਿਤਕਰਾ ਕਰਦੇ ਹੋਏ ਉਨ੍ਹਾਂ ਦੇ ਹੱਥਾਂ ਵਿੱਚੋਂ ਭਾਂਡੇ ਖੋਹੇ ਅਤੇ ਵੱਖਰੇ ਲਾਏ ਗਏ ਲੰਗਰ ਦੀ ਜਗ੍ਹਾ ਜਾ ਕੇ ਬੈਠਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਜਾਤੀ ਵਿਤਕਰੇ ਤੋਂ ਭੜਕੇ ਹੋਏ ਦਲਿਤ ਸਮਾਜ ਦੀਆਂ ਮਹਿਲਾਵਾਂ ਨੇ ਇਸ ਪ੍ਰੋਗਰਾਮ ਦਾ ਬਾਈਕਾਟ ਕੀਤਾ ਅਤੇ ਦੂਸਰੇ ਦਿਨ ਰੋਸ ਵਜੋਂ ਇਸ ਪ੍ਰੋਗਰਾਮ ਪ੍ਰਬੰਧ ਰਘਵੀਰ ਸਿੰਘ ਦਾ ਪਿੰਡ ਵਿਚ ਪੁਤਲਾ ਸਾੜ ਕੇ ਵਿਰੋਧ ਵੀ ਦਰਜ ਕਰਵਾਇਆ।
ਇਸ ਸਾਰੇ ਮਾਮਲੇ ਨੂੰ ਨਜਿੱਠਣ ਲਈ ਕਿਰਨਜੀਤ ਸਿੰਘ ਗਹਿਰੀ ਨੇ ਇਕ ਕਮੇਟੀ ਗਠਿਤ ਕੀਤੀ ਜਿਸ ਵਿਚ ਸੁਖਜੀਤ ਕੌਰ ਮਨਪ੍ਰੀਤ ਕੌਰ ਸੰਦੀਪ ਕੌਰ ਕੁਲਦੀਪ ਕੌਰ ਪਰਮਜੀਤ ਕੌਰ ਅਜਮੇਰ ਕੌਰ ਗੁਰਤੇਜ ਸਿੰਘ ਗੁਰਦੇਵ ਸਿੰਘ ਮੱਖਣ ਸਿੰਘ ਬੂਟਾ ਖਾਨ ਸੁਖਦੇਵ ਸਿੰਘ ਐੱਮ ਸੀ ਸਿਕੰਦਰ ਸਿੰਘ ਬਿਰਸਪਾਲ ਐਮਸੀ ਭੀਮਾਂ ਸਿੰਘ ਐਮ ਸੀ ਨੂੰ ਸ਼ਾਮਲ ਕੀਤਾ ਗਿਆ ਕਮੇਟੀ ਨੇ ਐਲਾਨ ਕੀਤਾ ਕਿ ਦੋਸ਼ੀ ਵਿਅਕਤੀਆਂ ਖ਼ਿਲਾਫ਼ ਐਸਸੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜੀ ਜਾਵੇਗੀ ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਮਲੂਕਾ ਪਿੰਡ ਦੀ ਇਹ ਘਟਨਾ ਨਾ ਸਹਿਣਯੋਗ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਜਗ੍ਹਾ ਤੇ ਜਾਤ ਪਾਤ ਨੂੰ ਨੂੰ ਬੜਾਵਾ ਨਹੀਂ ਦਿੱਤਾ ਜਾਂਦਾ, ਪਰ ਕੁਝ ਵਿਅਕਤੀ ਕ੍ਰਿਪਾਨਧਾਰੀ ਹੋ ਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਂ ਗ਼ੈਰਹਾਜ਼ਰੀ ਵਿੱਚ ਜਾਤੀ ਵਿਤਕਰਾ ਕਰਦੇ ਹਨ ਅਜਿਹੇ ਲੋਕਾਂ ਨੂੰ ਧਾਰਮਿਕ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਗਹਿਰੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਆਈ ਜੀ ਪੰਜਾਬ ਪੁਲੀਸ ਬਠਿੰਡਾ ਰੇਂਜ ਡੀਐਸਪੀ ਫੂਲ ਦੇ ਨਾਲ ਦੋਸ਼ੀ ਵਿਅਕਤੀਆਂ ਖ਼ਿਲਾਫ਼ ਐਸਸੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਲਈ ਅਤੇ ਭਾਈਚਾਰਕ ਏਕਤਾ ਨੂੰ ਬਣਾਈ ਰੱਖਣ ਲਈ ਤੁਰੰਤ ਕਦਮ ਚੁੱਕਣ ਲਈ ਕਾਰਵਾਈ ਕਰਨੀ ਚਾਹੀਦੀ ਹੈ ਗਹਿਰੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੰਨੇ ਦਿਨ ਬੀਤ ਜਾਣ ਦੇ ਬਾਅਦ ਸੋਸ਼ਲ ਮੀਡੀਆ ਉਪਰ ਇਸ ਮਾਮਲੇ ਦੀ ਚਰਚਾ ਹੋ ਜਾਣ ਦੇ ਬਾਅਦ ਕੋਈ ਵੀ ਰਾਜਨੀਤਕ ਪਾਰਟੀ ਦਾ ਆਗੂ ਜਾਂ ਧਾਰਮਿਕ ਆਗੂ ਮਲੂਕਾ ਪਿੰਡ ਵਿੱਚ ਦਲਿਤ ਭਾਈਚਾਰੇ ਦੇ ਦਰਦ ਨੂੰ ਸੁਣਨ ਵਾਸਤੇ ਨਹੀਂ ਪਹੁੰਚਿਆ ਜੋ ਸਾਬਤ ਕਰਦਾ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂਆਂ ਜਾਂ ਆਪਣੇ ਆਪ ਨੂੰ ਪੰਥਕ ਆਗੂ ਕਹਾਉਣ ਵਾਲੇ ਨੇਤਾਵਾਂ ਵਿਚ ਦਲਿਤ ਸਮਾਜ ਲਈ ਕੋਈ ਵਫ਼ਾਦਾਰੀ ਨਹੀਂ । ਗਹਿਰੀ ਨੇ ਸਮੁੱਚੇ ਦਲਿਤ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਮਲੂਕਾ ਪਿੰਡ ਵਿੱਚ ਵਾਪਰੀ ਜਾਤੀ ਭੇਦਭਾਵ ਦੀ ਇਹ ਪਹਿਲੀ ਘਟਨਾ ਨਹੀਂ ਸਮੁੱਚੇ ਪੰਜਾਬ ਦੇਸ਼ ਵਿੱਚ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਇਨ੍ਹਾਂ ਨੂੰ ਰੋਕਣ ਲਈ ਸਮੁੱਚੇ ਦਲਿਤ ਸਮਾਜ ਦੇ ਆਗੂਆਂ ਅਤੇ ਸਮਝ ਰੱਖਣ ਵਾਲੇ ਲੋਕਾਂ ਨੂੰ ਇਕੱਠੇ ਆਵਾਜ਼ ਉਠਾਉਣ ਦੀ ਲੋੜ ਹੈ ਗਹਿਰੀ ਨੇ ਐਲਾਨ ਕੀਤਾ ਕਿ ਦਲਿਤ ਮਹਾਂ ਪੰਚਾਇਤ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਇਨ੍ਹਾਂ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਦਲਿਤ ਮਹਾਂ ਪੰਚਾਇਤ ਪੰਜਾਬ ਮੋਦਨ ਸਿੰਘ ਪੰਚ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ ਜਸਵੀਰ ਸਿੰਘ ਬਲਵਿੰਦਰ ਸਿੰਘ ਮਨਜੀਤ ਸਿੰਘ ਗਗਨਦੀਪ ਕੋਰ ਕਿਰਨਦੀਪ ਕੋਰ ਅਤੇ ਹੋਰ ਆਗੂ ਵੀ ਸ਼ਾਮਲ ਸਨ

 

Total Views: 41 ,
Real Estate