ਪੁਤਿਨ ਨੂੰ ਕਾਤਲ ਕਹਿਣ ਤੇ ਰੂਸੀ ਮਹਿਲਾ ਪੱਤਰਕਾਰ ਦੇ ਘਰ ਛਾਪੇਮਾਰੀ

ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਰਕਾਰੀ ਟੈਲੀਵਿਜ਼ਨ ਚੈਨਲ ਦੀ ਸਾਬਕਾ ਪੱਤਰਕਾਰ ਦੇ ਘਰ ਛਾਪੇਮਾਰੀ ਕੀਤੀ। ਜਿਸ ਨੇ ਯੂਕਰੇਨ ਵਿੱਚ ਰੂਸ ਦੀ ਲੜਾਈ ਦੇ ਖਿਲਾਫ ਚੈਨਲ ‘ਤੇ ਵਿਰੋਧ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਮਹਿਲਾ ਪੱਤਰਕਾਰ ਦੇ ਵਕੀਲ ਨੇ ਦੱਸਿਆ ਕਿ ਅਧਿਕਾਰੀਆਂ ਨੇ ਰੂਸੀ ਹਥਿਆਰਬੰਦ ਸੈਨਾਵਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ‘ਚ ਉਸ ਦੇ ਖਿਲਾਫ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਹੈ। ਵਕੀਲ ਦਮਿਤਰੀ ਜਾਖਵਾਤੋਵ ਨੇ ਕਿਹਾ ਕਿ ਪੱਤਰਕਾਰ ਮਰੀਨਾ ਓਵਸਯਾਨੀਕੋਵਾ ਦੇ ਖਿਲਾਫ ਮਾਮਲਾ ਉਸ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ ਹੈ ਜੋ 24 ਫਰਵਰੀ ਨੂੰ ਯੂਕਰੇਨ ‘ਤੇ ਹੋਏ ਹਮਲੇ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਇਸ ਮਾਮਲੇ ‘ਚ ਦੋਸ਼ੀ ਸਾਬਤ ਹੋਣ ‘ਤੇ ਉਸ ਨੂੰ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜਾਖਵਾਤੋਵ ਨੇ ਦੱਸਿਆ ਕਿ ਇਹ ਮਾਮਲਾ ਇੱਕ ਮਹਿਲਾ ਪੱਤਰਕਾਰ ਦੁਆਰਾ ਪਿਛਲੇ ਮਹੀਨੇ ਇੱਕ ਪ੍ਰਦਰਸ਼ਨ ਨਾਲ ਸਬੰਧਤ ਹੋ ਸਕਦਾ ਹੈ ਜਿਸ ਵਿੱਚ ਉਸਨੇ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ “ਇੱਕ ਕਾਤਲ ਹੈ, ਉਸਦੇ ਸੈਨਿਕ ਫਾਸੀਵਾਦੀ ਹਨ”। ਵਕੀਲ ਨੇ ਦੱਸਿਆ ਕਿ ਛਾਪੇਮਾਰੀ ਤੋਂ ਬਾਅਦ ਓਵਸਯਾਨੀਕੋਵਾ ਤੋਂ ਜਾਂਚ ਕਮੇਟੀ ਪੁੱਛਗਿੱਛ ਕਰ ਸਕਦੀ ਹੈ।

Total Views: 29 ,
Real Estate