ਪੰਜਾਬ ਵਿਚ ਲੰਪੀ ਸਕਿੱਨ ਬਿਮਾਰੀ ਦੀ ਲਪੇਟ ‘ਚ 20 ਹਜ਼ਾਰ ਤੋਂ ਵੱਧ ਗਾਵਾਂ , 400 ਤੋਂ ਵੱਧ ਪਸ਼ੂਆਂ ਦੀ ਮੌਤ

ਪੰਜਾਬ ‘ਚ ਪਿਛਲੇ ਇਕ ਮਹੀਨੇ ‘ਚ ਲੰਪੀ ਸਕਿੱਨ ਡਿਜ਼ੀਜ਼ (ਐੱਲਐੱਸਡੀ) ਕਾਰਨ 400 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 20 ਹਜ਼ਾਰ ਗਾਵਾਂ ਇਸ ਦੀ ਲਪੇਟ ‘ਚ ਆ ਚੁੱਕੀਆਂ ਹਨ। ਇਸ ਕਾਰਨ ਵਿਭਾਗ ਨੇ ਪਸ਼ੂਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪੰਜਾਬ ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਅਨੁਸਾਰ ਇਸ ਬਿਮਾਰੀ ਕਾਰਨ ਰਾਜ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਬਰਨਾਲਾ, ਬਠਿੰਡਾ, ਫਰੀਦਕੋਟ, ਜਲੰਧਰ, ਮੋਗਾ ਅਤੇ ਮੁਕਤਸਰ ਹਨ। ਮਿੱਤਲ ਨੇ ਦੱਸਿਆ ਕਿ 4 ਜੁਲਾਈ ਨੂੰ ਪੰਜਾਬ ਵਿੱਚ ‘ਲੰਪੀ’ ਚਮੜੀ ਰੋਗ ਦਾ ਪਹਿਲਾ ਪੁਸ਼ਟੀ ਹੋਇਆ ਕੇਸ ਸਾਹਮਣੇ ਆਇਆ ਸੀ। ਪੰਜਾਬ ਵਿੱਚ ਹੁਣ ਤੱਕ ਐਲਐਸਡੀ ਦੇ 20,000 ਦੇ ਕਰੀਬ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ 424 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
ਲੰਪੀ ਸਕਿਨ ਇਕਤ ਇੱਕ ਛੂਤ ਦੀ ਬਿਮਾਰੀ ਹੈ, ਜੋ ਮੱਛਰਾਂ, ਮੱਖੀਆਂ, ਜੂਆਂ ਆਦਿ ਦੇ ਕੱਟਣ ਜਾਂ ਸਿੱਧੇ ਸੰਪਰਕ ਨਾਲ ਜਾਂ ਦੂਸ਼ਿਤ ਭੋਜਨ ਜਾਂ ਪਾਣੀ ਰਾਹੀਂ ਫੈਲਦੀ ਹੈ। ਇਸ ਕਾਰਨ ਪਸ਼ੂਆਂ ਵਿੱਚ ਲੱਛਣਾਂ ਦੇ ਸਾਹਮਣੇ ਆਉਣ ਦੇ ਨਾਲ-ਨਾਲ ਉਨ੍ਹਾਂ ਦੀ ਮੌਤ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਜ਼ਿਆਦਾਤਰ ਪੀੜਿਤ ਗਾਵਾਂ ਗਊਸ਼ਾਲਾਵਾਂ ਅਤੇ ਡੇਅਰੀ ਫਾਰਮਾਂ ਤੋਂ ਸਾਹਮਣੇ ਆਈਆਂ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਲੰਪੀ ਸਕਿਨ ਨਾਲ ਸੰਕਰਮਿਤ ਪਸ਼ੂ ਨੂੰ ਲਾਗ ਫੈਲਣ ਦੀ ਸੰਭਾਵਨਾ ਤੋਂ ਬਚਣ ਲਈ ਦੂਜਿਆਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ।

Total Views: 396 ,
Real Estate