ਅੱਜ ਭੋਗ ਤੇ ਵਿਸੇਸ਼ 7 ਅਗਸਤ 2022 ਲਈ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਡਾ: ਨਛੱਤਰ ਸਿੰਘ ਸਿੱਧੂ

ਬਲਵਿੰਦਰ ਸਿੰਘ ਭੁੱਲਰ, ਬਠਿੰਡਾ
ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਸੇਵਾ ਭਾਵਨਾ ਨਾਲ ਸਸਤਾ ਇਲਾਜ ਕਰਨ ਵਾਲਾ ਡਾਕਟਰ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਅਜਿਹਾ ਹੀ ਸੀ ਡਾ: ਨਛੱਤਰ ਸਿੰਘ ਸਿੱਧੂ। ਜਿਲ੍ਹਾ ਬਠਿੰਡਾ ਦੇ ਪਿੰਡ ਪੱਕਾ ਖੁਰਦ ਵਿਖੇ ਸ੍ਰ: ਭਾਗ ਸਿੰਘ ਦੇ ਘਰ ਪੈਦਾ ਹੋਏ ਸ੍ਰ:
ਸਿੱਧੂ ਨੇ ਮੁਢਲੀ ਪੜ੍ਹਾਈ ਪੱਕਾ ਖੁਰਦ, ਰਾਮਾ ਮੰਡੀ ਤੋਂ ਕਰਨ ਉਪਰੰਤ ਪ੍ਰੀ ਮੈਡੀਕਲ ਦੀ ਸਿੱਖਿਆ ਡੀ ਏ ਵੀ ਕਾਲਜ ਬਠਿੰਡਾ ਤੋਂ ਹਾਸਲ ਕੀਤੀ। ਡੀ ਐਚ ਐਮ ਐਸ ਦੀ ਪੜ੍ਹਾਈ ਹੋਮਿਓਪੈਥਿਕ ਮੈਡੀਕਲ ਕਾਲਜ ਅਬੋਹਰ ਤੋਂ ਪੂਰੀ ਕੀਤੀ। ਇਸਤੋਂ ਇਲਾਵਾ ਬੀ ਏ ਪੰਜਾਬੀ ਤੇ ਡੀ ਫਾਰਮੇਸੀ ਦੀ ਸਿੱਖਿਆ ਵੀ ਹਾਸਲ ਕਰਕੇ ਉਹਨਾਂ ਆਪਣੀ ਰਿਹਾਇਸ ਬਠਿੰਡਾ ਵਿਖੇ ਕਰ ਲਈ। ਪੜ੍ਹਾਈ ਪੂਰੀ ਕਰਕੇ ਉਹ ਹੋਮਿਓਪੈਥਿਕ ਮੈਡੀਕਲ ਅਫ਼ਸਰ ਨਿਯੁਕਤ ਹੋਏ ਤੇ ਭੀਖੀ, ਗੁਰੂ ਹਰ ਸਹਾਇ, ਫਰੀਦਕੋਟ ਵਿਖੇ ਤਾਇਨਾਤ ਰਹੇ। ਸਾਲ 2008 ’ਚ ਉਹਨਾਂ ਅਗੇਤੀ ਸੇਵਾਮੁਕਤੀ ਲੈ ਕੇ ਕੋਟਕਪੂਰਾ ਵਿਖੇ ਆਪਣਾ ਕਲੀਨਿਕ ਖੋਹਲਿਆ, ਜਿੱਥੇ ਉਹਨਾਂ ਸੇਵਾ ਭਾਵਨਾ ਨਾਲ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦਿੱਤੀਆਂ। ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਅਜਿਹਾ ਮੋਹ ਪਿਆਰ ਦਿੱਤਾ ਕਿ ਉਹਨਾਂ ਆਪਣੀ ਰਿਹਾਇਸ ਹੀ ਕੋਠੀ ਨੰਬਰ 11 ਅਰਵਿੰਦ ਨਗਰ ਕੋਟਕਪੂਰਾ ਵਿਖੇ ਕਰ ਲਈ। ਬੀਤੇ ਦਿਨੀਂ ਉਹਨਾਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਕਰਨੈਲ ਕੌਰ ਮਾਹਰ ਹੋਮਿਓਪੈਥੀ, ਡਾ: ਪੁੱਤਰੀ ਦੀਪਕਮਲ ਕੌਰ ਅਮਰੀਕਾ, ਆਈ ਪੀ ਐ¤ਸ ਪੁੱਤਰ ਡਾ: ਗੁਰਇਕਬਾਲ ਸਿੰਘ ਦਿੱਲੀ ਤੇ ਪੋਤੇ ਦੋਹਤਿਆਂ ਨੂੰ ਛੱਡ ਗਏ। ਅੱਜ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨਮਿੱਤ ਪਾਠ ਦੇ ਭੋਗ ਉਪਰੰਤ 7 ਅਗਸਤ ਨੂੰ ਸਰਧਾਂਜਲੀ ਸਮਾਗਮ ਹੋਵੇਗਾ।

 

Total Views: 44 ,
Real Estate