ਪਹਿਲਵਾਨ ਅਮਰਵੀਰ ਸਿੰਘ ਨੇ ਕੌਮਨਵੈਲਥ ‘ਚ ਕੈਨੇਡਾ ਲਈ ਜਿੱਤਿਆ ਗੋਲਡ ਮੈਡਲ

ਸਰੀ ਦੇ ਖਾਲਸਾ ਰੈਸਲਿੰਗ ਕਲੱਬ ਦੇ ਪਹਿਲਵਾਨ ਅਮਰਵੀਰ ਸਿੰਘ ਢੇਸੀ ਨੇ ਕੌਮਨਵੈਲਥ ਖੇਡਾਂ ਦੌਰਾਨ 125 ਕਿਲੋ ਭਾਰ ਵਰਗ ‘ਚ ਭਾਰਤੀ ਪਹਿਲਵਾਨ ਮੋਹਿਤ ਗਰੇਵਾਲ ਨੂੰ ਸੈਮੀਫਾਈਨਲ ਅਤੇ ਪਾਕਿਸਤਾਨੀ ਪਹਿਲਵਾਨ ਜ਼ਮਾਨ ਅਨਵਰ ਨੂੰ ਫਾਈਨਲ ‘ਚ ਹਰਾ ਕੇ ਸੋਨੇ ਦਾ ਤਗਮਾ ਕੈਨੇਡਾ ਲਈ ਜਿੱਤ ਲਿਆ ਹੈ। ਅਮਰ ਦੇ ਪਿਤਾ ਸ਼ੀਰੀ ਪਹਿਲਵਾਨ (ਬਲਬੀਰ ਸਿੰਘ ਢੇਸੀ), ਉਸਦੀ ਮਾਤਾ ਜੀ, ਪਰਿਵਾਰ ਸਮੇਤ ਖਾਲਸਾ ਰੈਸਲਿੰਗ ਕਲੱਬ ਦੇ ਸਾਰੇ ਜੀਆਂ, ਕੈਨੇਡਾ-ਪੰਜਾਬ ਦੇ ਕੁਸ਼ਤੀ ਪ੍ਰੇਮੀਆਂ ਅਤੇ ਕੈਨੇਡਾ ਵਾਸੀਆਂ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ। ਸ਼ੀਰੀ ਪਹਿਲਵਾਨ ਜੀ ਨੇ ਸਰੀ ‘ਚ ਖਾਲਸਾ ਰੈਸਲਿੰਗ ਕਲੱਬ ਦੀ ਸਥਾਪਨਾ 1976 ‘ਚ ਕੀਤੀ ਸੀ ਤੇ ਕੁਸ਼ਤੀ ਜਗਤ ਦੀ ਝੋਲੀ ਅਨੇਕਾਂ ਪਹਿਲਵਾਨ ਪਾਏ ਹਨ।
Total Views: 293 ,
Real Estate