
ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ੁੱਕਰਵਾਰ ਨੂੰ ਕੁਸ਼ਤੀ ਵਿੱਚ ਭਾਰਤ ਨੇ ਤਿੰਨ ਮੈਡਲ ਆਪਣੇ ਨਾਮ ਕੀਤੇ। ਰਵੀ ਪੁਨੀਆ ਤੇ ਸਾਕਸ਼ੀ ਮਲਿਕ ਨੇ ਸੋਨ ਤਮਗਾ ਅਤੇ ਅੰਸ਼ੂ ਮਲਿਕ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਬਜਰੰਗ ਪੁਨੀਆ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕੈਨੇਡਾ ਦੇ ਪਹਿਲਵਾਨ ਮੈਕਨਿਲ ਲਚਨਾਨ ਨੂੰ 9-2 ਨਾਲ ਹਰਾ ਕੇ ਸੋਨੇ ਦਾ ਤਮਗਾ ਹਾਸਿਲ ਕੀਤਾ ਹੈ। ਬਜਰੰਗ ਪੁਨੀਆ ਨੇ ਇਸ ਤੋਂ ਪਹਿਲਾਂ 2018 ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ। ਉੱਥੇ ਹੀ 2014 ਕਾਮਨਵੈਲਥ ਖੇਡਾਂ ਵਿੱਚ ਉਨ੍ਹਾਂ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਸੀ। ਪੁਨੀਆ ਨੇ ਪਿਛਲੇ ਸਾਲ 2021 ਵਿੱਚ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ।
Total Views: 429 ,
Real Estate


















