1400 ਕਰੋੜ ਰੁਪਏ ਮੁੱਲ ਦੀ 700 ਕਿਲੋ ਮਿਆਊਂ-ਮਿਆਊਂ’ ਜਬਤ !

ਮੁੰਬਈ ਪੁਲਿਸ ਨੇ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਵਿੱਚ ਦਵਾਈਆਂ ਬਣਾਉਣ ਵਾਲੀ ਇਕਾਈ ‘ਤੇ ਛਾਪਾ ਮਾਰ ਕੇ 1400 ਕਰੋੜ ਰੁਪਏ ਦੀ ਕੀਮਤ ਦਾ 700 ਕਿਲੋਗ੍ਰਾਮ ‘ਮੈਫੇਡ੍ਰੋਨ’ ਜ਼ਬਤ ਕੀਤਾ ਹੈ ਅਤੇ ਇਸ ਸਬੰਧ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ‘ਮੈਫੇਡ੍ਰੋਨ’ ਨੂੰ ‘ਮਿਆਊਂ-ਮਿਆਊਂ’ ਜਾਂ ਐੱਮਡੀ ਵੀ ਕਿਹਾ ਜਾਂਦਾ ਹੈ। ਇਹ ਗੱਲ ਸਾਹਮਣੇ ਆਈ ਕਿ ਉੱਥੇ ਪਾਬੰਦੀਸ਼ੁਦਾ ਦਵਾਈ ‘ਮੈਫੇਡ੍ਰੋਨ’ ਬਣਾਈ ਜਾ ਰਹੀ ਸੀ। ਮੁੰਬਈ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਨਾਲਾਸੋਪਾਰਾ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Total Views: 19 ,
Real Estate