ਰਾਮਦੇਵ ਕੋਲ ਭਾਰਤੀ ਸਿੱਖਿਆ ਬੋਰਡ ਦੀ ਕਮਾਨ !

ਭਾਰਤ ਦੀ ਕੇਂਦਰ ਸਰਕਾਰ ਨੇ ਭਾਰਤੀ ਸਿੱਖਿਆ ਬੋਰਡ ਦਾ ਗਠਨ ਕਰਕੇ ਇਸ ਦੇ ਸੰਚਾਲਨ ਦੀ ਜ਼ਿੰਮੇਵਾਰੀ ਯੋਗ ਗੁਰੂ ਰਾਮਦੇਵ ਦੇ ਪਤੰਜਲੀ ਯੋਗ ਟਰੱਸਟ ਹਰਿਦੁਆਰ ਨੂੰ ਸੌਂਪ ਦਿੱਤੀ ਹੈ। ਰਾਮਦੇਵ ਨੇ ਇਹ ਜ਼ਿੰਮੇਵਾਰੀ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਰਾਮਦੇਵ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾ ਰਿਹਾ ਹੈ। ਅਜਿਹੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਭਾਰਤੀ ਸਿੱਖਿਆ ਬੋਰਡ ਦਾ ਗਠਨ ਕਰਕੇ ਇੱਕ ਹੋਰ ਇਤਿਹਾਸਕ ਕੰਮ ਕੀਤਾ ਹੈ। ਸਾਲ 2015 ਵਿੱਚ, ਉਨ੍ਹਾਂ ਨੇ ਆਪਣੇ ਹਰਿਦੁਆਰ ਸਥਿਤ ਵੈਦਿਕ ਸਿੱਖਿਆ ਖੋਜ ਸੰਸਥਾ ਦੁਆਰਾ ਇੱਕ ਨਵਾਂ ਸਕੂਲ ਸਿੱਖਿਆ ਬੋਰਡ ਸ਼ੁਰੂ ਕਰਨ ਦਾ ਵਿਚਾਰ ਪੇਸ਼ ਕੀਤਾ। ਇਸ ਸਕੂਲ ਸਿੱਖਿਆ ਬੋਰਡ ਵਿੱਚ ‘ਮਹਾਂਰਿਸ਼ੀ ਦਯਾਨੰਦ ਦੀ ਪੁਰਾਤਨ ਸਿੱਖਿਆ’ ਅਤੇ ਆਧੁਨਿਕ ਸਿੱਖਿਆ ਨੂੰ ਮਿਲਾ ਕੇ ਭਾਰਤੀ ਸਿੱਖਿਆ ਬੋਰਡ ਦੀ ਸਥਾਪਨਾ ਕੀਤੀ ਜਾਣੀ ਸੀ। ਹਾਲਾਂਕਿ, ਇਸ ਪ੍ਰਸਤਾਵ ਨੂੰ ਸਿੱਖਿਆ ਮੰਤਰਾਲੇ ਨੇ ਸਾਲ 2016 ਵਿੱਚ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਬਾਬਾ ਰਾਮਦੇਵ ਨੇ ਮੁੜ ਯਤਨ ਕੀਤੇ ਅਤੇ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਭਾਰਤੀ ਸਿੱਖਿਆ ਬੋਰਡ ਦੇ ਗਠਨ ਦੀ ਪ੍ਰਕਿਰਿਆ 2019 ਦੀਆਂ ਆਮ ਚੋਣਾਂ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਪੂਰੀ ਹੋ ਗਈ ਸੀ।
ਹੁਣ ਰਾਮਦੇਵ ਨੇ ਕਿਹਾ ਕਿ ਪਤੰਜਲੀ ਭਾਰਤੀ ਸਿੱਖਿਆ ਬੋਰਡ ਰਾਹੀਂ 1835 ‘ਚ ਮੈਕਾਲੇ ਵੱਲੋਂ ਕੀਤੇ ਗਏ ਪਾਪਾਂ ਨੂੰ ਸਾਫ਼ ਕਰਨ ਦਾ ਕੰਮ ਕਰਨ ਜਾ ਰਹੀ ਹੈ। ਹੁਣ ਭਾਰਤ ਦੇ ਬੱਚਿਆਂ ਦਾ ਮਨ ਭਾਰਤੀਤਾ ਅਨੁਸਾਰ ਤਿਆਰ ਕੀਤਾ ਜਾਵੇਗਾ।

Total Views: 11 ,
Real Estate