ਇੱਕ ਹੋਰ ਵਿਧਾਇਕ ਵਿਵਾਦਾਂ ‘ਚ : ਪੀਏ ਨੇ ਚੌਕੀ ਇੰਚਾਰਜ ਤੋਂ ਲੱਖ ਰੁਪਏ ਮੰਗੇ

ਡੇਰਾ ਬੱਸੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਬੰਧੀ ਇੱਕ ਵਿਵਾਦ ਛਿੜ ਪਿਆ ਹੈ। ਵਿਧਾਇਕ ਦੇ ਪੀਏ ਨਿਤਿਨ ਲੂਥਰਾ ਨੇ ਬਲਟਾਨਾ ਪੁਲੀਸ ਚੌਕੀ ਇੰਚਾਰਜ ਬਰਮਾ ਸਿੰਘ ਤੋਂ ਇੱਕ ਲੱਖ ਰੁਪਏ ਮੰਗੇ ਹਨ। ਦੋਸ਼ ਹੈ ਕਿ ਰਿਸ਼ਵਤ ਨਾ ਦੇਣ ਤੇ ਉਸਦਾ ਤਬਾਦਲਾ ਕਰ ਦਿੱਤਾ ਗਿਆ।
ਇਸਦੀ ਸਿ਼ਕਾਇਤ ਆਮ ਆਦਮੀ ਪਾਰਟੀ ਦੇ ਹੀ ਇੱਕ ਆਗੂ ਵਿਕਰਮ ਧਵਨ ਨੇ ਕੀਤੀ ਹੈ । ਉਹਨਾਂ ਨੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਤੇ ਸਿ਼ਕਾਇਤ ਭੇਜੀ ਹੈ।
ਇਸ ਸਬੰਧੀ ਇੱਕ ਆਡਿਓ ਕਾਲ ਵਾਇਰਲ ਹੋ ਗਈ ਹੈ ਜਿਸ ਵਿੱਚ ਚੌਕੀ ਇੰਚਾਰਜ ਬਰਮਾ ਸਿੰਘ ਅਤੇ ਸਿ਼ਕਾਇਤ ਕਰਤਾ ਵਿਕਰਮ ਧਵਨ ਦੀ ਗੱਲਬਾਤ ਹੈ ।
ਧਵਨ ਕਹਿੰਦੇ ਹਨ ਕਿ ਉਹ ਚੌਕੀ ‘ਚ ਉਹਨਾਂ ਨੂੰ ਮਿਲਣ ਗਿਆ ਸੀ ਤਾਂ ਪਤਾ ਲੱਗਿਆ ਕਿ ਟ੍ਰਾਂਸਫਰ ਹੋ ਗਈ ਹੈ। ਇਸ ਸਬੰਧੀ ਚੌਕੀ ਇੰਚਾਰਜ ਕਹਿੰਦੇ ਹਨ ਕਿ ਐਮਐਲਏ ਨੇ ਇੱਕ ਲੱਖ ਰੁਪਇਆ ਜੋ ਮੰਗਿਆ ਸੀ , ਜਿਸ ਕਰਕੇ ਟ੍ਰਾਂਸਫਰ ਤਾਂ ਹੋਣੀ ਸੀ ।
ਚੌਂਕੀ ਇੰਚਾਰਜ ਇਹ ਵੀ ਕਹਿੰਦਾ ਹੈ ਕਿ ਪੀਏ ਦੀ ਕੀ ਜੁਅਰੱਤ ਕਿ ਉਹ ਰੁਪਏ ਮੰਗੇ । ਪੀਏ ਨਿਤਿਨ ਲੂਥਰਾ ਆਇਆ ਤੇ ਕਿਹਾ ਕਿ ਐਮਐਲਏ ਦੀ ਗੱਲ ਹੋਈ ਹੋਵੇਗੀ । ਮੈਂ ਕਿਹਾ ਮੇਰੀ ਤਾਂ ਕੋਈ ਗੱਲ ਨਹੀਂ ਹੋਈ । ਉਹਨੇ ਕਿਹਾ ਇੱਕ ਲੱਖ ਰੁਪਏ ਮੰਗਵਾਏ ਹਨ।
ਮੈਂ ਕਿਹਾ ਮੈਂ ਪੈਸੇ ਦੇਣ ਦੇ ਲਾਇਕ ਨਹੀਂ ਤਾਂ ਉਹਨਾ ਨੇ ਮੇਰਾ ਤਬਾਦਲਾ ਕਰ ਦਿੱਤਾ ਹੈ।
ਜਦਕਿ ਵਿਧਾਇਕ ਦਾ ਕਹਿਣਾ ਹੈ ਕਿ ਸਾਡੇ ਕਿਸੇ ਵਰਕਰ ਨੇ ਅਜਿਹਾ ਨਹੀਂ ਕੀਤਾ ਜੇ ਫਿਰ ਵੀ ਕੋਈ ਦੋਸ਼ੀ ਹੋਇਆ ਤਾਂ ਉਹ ਖੁਦ ਉਸ ਉਪਰ ਮਾਮਲਾ ਦਰਜ ਕਰਵਾਉਣਗੇ ।
ਵਿਕਰਮ ਧਵਨ ਨੇ ਕਿਹਾ , ‘ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਅਤੇ ਇਹ ਇਲਾਕਾ ਦੇਖਦਾ ਹਾਂ ਮੈਨੂੰ ਚੌਕੀ ਇੰਚਾਰਜ ਨੇ ਇਹ ਗੱਲ ਦੱਸੀ ਸੀ । ਮੈਂ ਵਿਧਾਇਕ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਪਰ ਤਾਲਮੇਲ ਹੋ ਨਹੀਂ ਸਕਿਆ ।
Total Views: 10 ,
Real Estate