ਸਕੇਟਿੰਗ ਬੋਰਡ ‘ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਜਾ ਰਹੇ YouTuber ਦੀ ਟਰੱਕ ਨਾਲ ਹੋਈ ਟੱਕਰ ਮਗਰੋਂ ਮੌਤ

ਕੇਰਲ ਦੇ ਰਹਿਣ ਵਾਲੇ ਅਨਸ ਨੇ ਕਰੀਬ ਦੋ ਮਹੀਨੇ ਪਹਿਲਾਂ ਸਕੇਟਿੰਗ ਬੋਰਡ ‘ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਜਾਣਾ ਸੀ। ਕੇਰਲਾ ਤ੍ਰਿਵੇਂਦਰਮ ਦੇ ਵੰਜਾਰਮੂਦ ਪਿੰਡ ਦੇ ਰਹਿਣ ਵਾਲੇ ਅਨਸ ਮਗਲਵਾਰ (31) ਨੂੰ ਪਿੰਜੌਰ-ਨਾਲਾਗੜ੍ਹ ਹਾਈਵੇਅ ‘ਤੇ ਗਰੀਡਾ ਪਿੰਡ ਨੇੜੇ ਸਵੇਰੇ 7।30 ਵਜੇ ਦੇ ਕਰੀਬ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਥਾਣਾ ਪਿੰਜੌਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ। ਇਸ ਦੇ ਨਾਲ ਹੀ ਥਾਣਾ ਪਿੰਜੌਰ ਦੇ ਏ।ਐੱਸ।ਆਈ। ਰਾਮਕਰਨ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਾਲਕਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਅਨਸ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਬੀ। ਐੱਸਸੀ। ਕੰਪਿਊਟਰ ਸਾਇੰਸ ਦਾ ਵਿਦਿਆਰਥੀ ਅਨਸ 3 ਸਾਲਾਂ ਤੋਂ ਸਕੇਟਿੰਗ ਬੋਰਡ ’ਤੇ ਸਫ਼ਰ ਕਰ ਰਿਹਾ ਸੀ। ਕੁੱਝ ਮਹੀਨੇ ਪਹਿਲਾਂ ਅਨਸ ਨੇ ਉੱਤਰਾਖੰਡ ਦੇ ਦੇਹਰਾਦੂਨ, ਮਨਸੂਰੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸਕੇਟਿੰਗ ਬੋਰਡ ’ਤੇ ਸਫ਼ਰ ਕੀਤਾ ਸੀ ਪਰ ਹੁਣ ਉਸ ਨੂੰ ਹੋਰ ਵੀ ਲੰਬਾ ਸਫ਼ਰ ਕਰ ਕੇ ਦੁਨੀਆ ’ਚ ਆਪਣੀ ਪਛਾਣ ਬਣਾਉਣ ਦਾ ਜਨੂੰਨ ਸੀ। ਆਪਣੀ ਪਛਾਣ ਬਣਾਉਣ ਲਈ ਅਨਸ ਨੇ ਸਕੇਟਿੰਗ ਬੋਰਡ ’ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦਾ ਆਪਣਾ ਸਭ ਤੋਂ ਲੰਬਾ ਸਫ਼ਰ ਤੈਅ ਕੀਤਾ ਅਤੇ 29 ਮਈ ਨੂੰ ਸਵੇਰੇ 8 ਵਜੇ ਆਪਣੇ ਸਕੇਟਿੰਗ ਬੋਰਡ ’ਤੇ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ। ਕੇਰਲ ਵਿਚ ਅਨਸ ਦੇ ਦੋਸਤਾਂ ਮੁਤਾਬਕ ਉਸ ਨੇ ਲਗਭਗ ਤਿੰਨ ਮਹੀਨਿਆਂ ਵਿਚ ਆਪਣੀ ਪੂਰੀ ਯਾਤਰਾ ਪੂਰੀ ਕਰਨ ਦਾ ਟੀਚਾ ਰੱਖਿਆ ਸੀ। ਕੰਨਿਆਕੁਮਾਰੀ ਤੋਂ ਲੈ ਕੇ ਪੰਜਾਬ ਤੱਕ ਉਹ ਲਗਭਗ 11 ਰਾਜਾਂ ਵਿੱਚੋਂ ਹੁੰਦੇ ਹੋਏ ਤਿੰਨ ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰ ਚੁੱਕਾ ਸੀ। ਇਸ ਵਿੱਚ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਹਰਿਆਣਾ ਅਤੇ ਪੰਜਾਬ ਵੀ ਸ਼ਾਮਲ ਹਨ। ਦੋਸਤਾਂ ਨੇ ਦੱਸਿਆ ਕਿ ਪੰਜਾਬ ਤੋਂ ਬਾਅਦ ਲੇਹ, ਲੱਦਾਖ, ਕੁੱਲੂ ਤੋਂ ਹੁੰਦੇ ਹੋਏ ਕਸ਼ਮੀਰ ਵੱਲ ਸ਼ਿਮਲਾ ਜਾਣਾ ਸੀ। ਅਨਸ ਸਕੇਟਿੰਗ ਬੋਰਡ ’ਤੇ ਇਕ ਦਿਨ ‘ਚ 50 ਕਿ। ਮੀ। ਦਾ ਸਫ਼ਰ ਤੈਅ ਕਰਦਾ ਸੀ। ਰਸਤੇ ‘ਚ ਲੋਕ ਦੀਆਂ ਦੁਕਾਨਾਂ ’ਤੇ ਹੀ ਉਹ ਆਰਾਮ ਕਰਦਾ ਸੀ ਅਤੇ ਕਈ ਥਾਵਾਂ ’ਤੇ ਲੋਕ ਰਾਤ ਦੇ ਠਹਿਰਨ ਅਤੇ ਖਾਣ-ਪੀਣ ਦਾ ਪ੍ਰਬੰਧ ਕਰਦੇ ਸਨ।

Total Views: 350 ,
Real Estate