
ਭਾਰਤ 2025 ਵਿੱਚ ਮਹਿਲਾ 50 ਓਵਰਾਂ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ । ਦੇਸ਼ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਫਿਰ ਤੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਇਸ ਉਤਸ਼ਾਹੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਆਖਰੀ ਵਾਰ 50 ਓਵਰਾਂ ਦਾ ਵਿਸ਼ਵ ਕੱਪ ਭਾਰਤ ਵਿੱਚ 2013 ਵਿੱਚ ਹੋਇਆ ਸੀ। ਇਸ ਵਿਸ਼ਵ ਕੱਪ ਵਿੱਚ ਆਸਟਰੇਲੀਆ ਨੇ ਮੁੰਬਈ ਵਿੱਚ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ 114 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣਿਆ। ਤਿੰਨ ਹੋਰ ਆਈਸੀਸੀ ਮਹਿਲਾ ਟੂਰਨਾਮੈਂਟਾਂ ਦੇ ਮੇਜ਼ਬਾਨਾਂ ਦਾ ਵੀ ਐਲਾਨ ਕੀਤਾ ਗਿਆ। 2024 ਟੀ-20 ਵਿਸ਼ਵ ਕੱਪ ਬੰਗਲਾਦੇਸ਼ ਵਿੱਚ ਹੋਵੇਗਾ। 2026 ਟੀ-20 ਵਿਸ਼ਵ ਕੱਪ ਇੰਗਲੈਂਡ ‘ਚ ਹੋਵੇਗਾ ਜਦਕਿ 2027 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਸ਼੍ਰੀਲੰਕਾ ਨੇ ਕੀਤੀ ਹੈ।
Total Views: 267 ,
Real Estate



















