ਵਿਰੋਧੀ ਧਿਰ ਦੀ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਮਾਰਗਰੇਟ ਅਲਵਾ ਨੇ ਸਰਕਾਰ ਵੱਲ ਸਪੱਸ਼ਟ ਤੌਰ ’ਤੇ ਸੰਕੇਤ ਕਰਦਿਆਂ ਦੋਸ਼ ਲਾਇਆ ਕਿ ਰਾਜਸੀ ਆਗੂਆਂ ਦੀਆਂ ਫੋਨ ਕਾਲਾਂ ਦੀ ‘ਬਿਗ ਬ੍ਰਦਰ’ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ‘ਭਾਜਪਾ ਵਿੱਚ ਆਪਣੇ ਕੁਝ ਦੋਸਤਾਂ’ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸੇ ਨੂੰ ਕਾਲ ਕਰਨ ਜਾਂ ਕਿਸੇ ਦੀ ਕਾਲ ਅਟੈਂਡ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਦੋਂ ਤੋਂ ਹੀ ਉਨ੍ਹਾਂ ਦੇ ਮੋਬਾਈਲ ’ਤੇ ਕਾਲਾਂ ਡਾਇਵਰਟ ਕੀਤੀਆਂ ਜਾ ਰਹੀਆਂ ਹਨ ਤੇ ਉਹ ਕਿਸੇ ਨੂੰ ਕਾਲ ਕਰਨ ਜਾਂ ਕਿਸੇ ਦੀ ਕਾਲ ਅਟੈਂਡ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਟਵੀਟ ਕੀਤਾ,‘ਨਵੇਂ ਭਾਰਤ ਵਿੱਚ ਵੱਖ-ਵੱਖ ਦਲਾਂ ਦੇ ਆਗੂਆਂ ’ਚ ਗੱਲਬਾਤ ਦੌਰਾਨ ਇਹ ਡਰ ਲੱਗਿਆ ਰਹਿੰਦਾ ਹੈ ਕਿ ‘ਬਿਗ ਬ੍ਰਦਰ’ ਹਮੇਸ਼ਾ ਦੇਖ ਤੇ ਸੁਣ ਰਹੇ ਹਨ। ਵੱਖ-ਵੱਖ ਦਲਾਂ ਦੇ ਸੰਸਦ ਮੈਂਬਰ ਤੇ ਆਗੂ ਕਈ ਫੋਨ ਰੱਖਦੇ ਹਨ। ਵਾਰ-ਵਾਰ ਨੰਬਰ ਬਦਲਦੇ ਹਨ ਤੇ ਜਦੋਂ ਉਹ ਮਿਲਦੇ ਹਨ ਤਾਂ ਆਪਸ ’ਚ ਹੌਲੀ ਆਵਾਜ਼ ’ਚ ਗੱਲ ਕਰਦੇ ਹਨ। ਡਰ ਲੋਕਤੰਤਰ ਦਾ ਕਤਲ ਕਰ ਦਿੰਦਾ ਹੈ।’
‘ਨਵੇਂ ਭਾਰਤ ਵਿੱਚ ਫੋਨ ਤੇ ਗੱਲਬਾਤ ਦੌਰਾਨ ਇਹ ਡਰ ਲੱਗਿਆ ਰਹਿੰਦਾ ਹੈ ਕਿ ‘ਬਿਗ ਬ੍ਰਦਰ’ ਸੁਣ ਰਹੇ ਹਨ : ਅਲਵਾ
Total Views: 125 ,
Real Estate