ਕੈਨੇਡਾ : ਮੂਲਨਿਵਾਸੀ ਬੱਚਿਆਂ ’ਤੇ ਤਸ਼ੱਦਦ ਲਈ ਪੋਪ ਨੇ ਮੁਆਫ਼ੀ ਮੰਗੀ

ਕੈਨੇਡਾ ’ਚ ਮੂਲਨਿਵਾਸੀਆਂ ਦੇ ਰਿਹਾਇਸ਼ੀ ਸਕੂਲਾਂ ’ਚ ਕੈਥੋਲਿਕ ਗਿਰਜਾਘਰਾਂ ਵੱਲੋਂ ਪਿਛਲੀ ਸਦੀ ਦੌਰਾਨ ਬੱਚਿਆਂ ’ਤੇ ਢਾਹੇ ਗਏ ਜ਼ੁਲਮਾਂ ਲਈ ਪੋਪ ਫਰਾਂਸਿਸ ਨੇ ਅੱਜ ਮਾਸਕਵਾਸਿਸ ਪੁੱਜ ਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਅਰਮਿਨਸਕਿਨ ਇੰਡੀਅਨ ਰਿਹਾਇਸ਼ੀ ਸਕੂਲ ਨੇੜੇ ਹੋਏ ਪ੍ਰੋਗਰਾਮ ਦੌਰਾਨ ਕਿਹਾ ਕਿ ਇਸਾਈਆਂ ਵੱਲੋਂ ਮੂਲਨਿਵਾਸੀ ਲੋਕਾਂ ਖ਼ਿਲਾਫ਼ ਕੀਤੇ ਗਏ ਜ਼ੁਲਮਾਂ ਲਈ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਮੂਲਨਿਵਾਸੀਆਂ ਨਾਲ ਕੀਤੇ ਗਏ ਵਿਹਾਰ ਕਾਰਨ ਉਨ੍ਹਾਂ ਦੇ ਸੱਭਿਆਚਾਰ ਨੂੰ ਢਾਹ ਲੱਗੀ ਅਤੇ ਪਰਿਵਾਰ ਤਬਾਹ ਹੋ ਗਏ ਜਿਸ ਦਾ ਅਸਰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਲੰਬੇ ਸਮੇਂ ਤੋਂ ਲੋਕ ਉਡੀਕ ਕਰ ਰਹੇ ਸਨ ਕਿ ਪੋਪ ਉਨ੍ਹਾਂ ਤੋਂ ਮੁਆਫ਼ੀ ਮੰਗਣਗੇ। ਇਸ ਨਾਲ ਪੀੜਤਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਚਰਚ ਦੀ ਮੂਲਨਿਵਾਸੀ ਲੋਕਾਂ ਨਾਲ ਸੁਲ੍ਹਾ ਹੋਣ ਦੀ ਵੀ ਸੰਭਾਵਨਾ ਬਣ ਗਈ ਹੈ। ਪੋਪ ਫਰਾਂਸਿਸ ਕਰੀਬ ਇਕ ਹਫ਼ਤਾ ਕੈਨੇਡਾ ਰਹਿਣਗੇ।
Total Views: 305 ,
Real Estate