
ਘਰਿੰਡਾ-ਹੁਸ਼ਿਆਰ ਨਗਰ ਸੜਕ ’ਤੇ ਪਿੰਡ ਭਕਨਾ ਨੇੜੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਖਤਮ ਹੋ ਗਿਆ ਹੈ। ਪੁਲਿਸ ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ ਹਨ। ਸੂਤਰਾਂ ਮੁਤਾਬਕ ਇਥੇ 4 ਗੈਂਗਸਟਰ ਸਨ। ਇਨ੍ਹਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋ ਮਾਰੇ ਗਏ ਹਨ। ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਮਾਰੇ ਗਏ ਹਨ। ਮੁਕਾਬਲੇ ਦੌਰਾਨ ਤਿੰਨ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਮੁਕਾਬਲੇ ਵਾਲੀ ਥਾਂ ਉਤੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਗੈਂਗਸਟਰ ਕਥਿਤ ਤੌਰ ਉਤੇ ਥਾਰ ਗੱਡੀ ਉਤੇ ਆਏ ਸਨ ਤੇ ਪੁਲਿਸ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਇਹ ਸ਼ੂਟਰ ਇਥੇ ਖਾਲੀ ਪਏ ਘਰ ਵਿਚ ਵੜ ਗਏ ਤੇ ਪੁਲਿਸ ਨੇ ਘਰ ਨੂੰ ਘੇਰ ਲਿਆ। ਇਨ੍ਹਾਂ ਕੋਲ ਇੰਨੇ ਅਧੁਨਿਕ ਹਥਿਆਰ ਸਨ ਕਿ ਇਨ੍ਹਾਂ ਨੇ 4 ਘੰਟੇ ਪੁਲਿਸ ਨੂੰ ਨੇੜੇ ਨਹੀਂ ਲੱਗਣ ਦਿੱਤਾ ਤੇ ਮੁਕਾਬਲਾ ਕਰਦੇ ਰਹੇ। ਗੈਂਗਸਟਰ AK 47 ਨਾਲ ਫਾਇਰਿੰਗ ਕਰਦੇ ਰਹੇ ਤੇ ਪੁਲਿਸ ਨੂੰ ਰੋਕੀ ਰੱਖਿਆ। ਆਖਰ ਕਮਾਂਡੋ ਘਰ ਵਿਚ ਦਾਖਲ ਹੋਏ ਤੇ ਦੋਵੇਂ ਗੈਂਗਸਟਰਾਂ ਦੇ ਮਰਨ ਦਾ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਬਾਕੀ ਪੁਲਿਸ ਫੋਰਸ ਅੱਗੇ ਵਧੀ।



















