ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਦੋ ਗੈਂਗਸਟਰ ਅਟਾਰੀ ਨੇੜੇ ਪੁਲੀਸ ਮੁਕਾਬਲੇ ’ਚ ਮਰੇ

ਘਰਿੰਡਾ-ਹੁਸ਼ਿਆਰ ਨਗਰ ਸੜਕ ’ਤੇ ਪਿੰਡ ਭਕਨਾ ਨੇੜੇ ਗੈਂਗਸਟਰਾਂ ਅਤੇ ਪੁਲੀਸ ਵਿਚਾਲੇ ਮੁਕਾਬਲਾ ਖਤਮ ਹੋ ਗਿਆ ਹੈ। ਪੁਲੀਸ ਕਮਾਂਡੋ ਇਮਰਾਤ ਦੇ ਉੱਪਰ ਚੜ੍ਹ ਚੁੱਕੇ ਹਨ, ਜਿਨ੍ਹਾਂ ਨੇ ਹੱਥ ਹਿਲਾ ਕੇ ਮੁਕਾਬਲਾ ਖਤਮ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਮੁਕਾਬਲੇ ਦੌਰਾਨ ਇਕ ਗੈਂਗਸਟਰ ਮਾਰਿਆ ਗਿਆ ਹੈ। ਉਸ ਦੀ ਪਛਾਣ ਜਗਰੂਪ ਰੂਪਾ ਵਜੋਂ ਕੀਤੀ ਗਈ ਹੈ। ਮੁਕਾਬਲੇ ਦੌਰਾਨ ਤਿੰਨ ਪੁਲੀਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲੀਸ ਸੂਤਰਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਮੁਕਾਬਲੇ ਦੀ ਕਵਰੇਜ ਕਰ ਰਹੇ ਪੱਤਰਕਾਰ ਨੂੰ ਵੀ ਗੋਲੀ ਲੱਗੀ ਹੈ। ਪੁਲੀਸ ਨੇ ਪਿੰਡ ਵਿੱਚ ਆਉਣ-ਜਾਣ ਵਾਲੇ ਸਾਰੇ ਰਸਤੇ ਘੇਰੇ ਹੋਏ ਹਨ ਅਤੇ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਚੱਲ ਰਹੀ ਹੈ। ਗੈਂਗਸਟਰਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਵਿਚ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਸ਼ਾਮਲ ਹਨ। ਇਹ ਇਥੇ ਪਿੰਡ ਤੋਂ ਬਾਹਰ ਲੁਕੇ ਹੋਏ ਸਨ ਅਤੇ ਪੁਲੀਸ ਨੂੰ ਇਸ ਦੀ ਜਾਣਕਾਰੀ ਮਿਲੀ ਸੀ। ਇਸ ਦੌਰਾਨ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਵੀ ਮੌਕੇ ’ਤੇ ਪੁੱਜ ਚੁੱਕੇ ਹਨ। ਅੱਜ ਜਦੋਂ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਇਲਾਕੇ ਨੂੰ ਘੇਰਾ ਪਾਇਆ ਤਾਂ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਪੁਲੀਸ ਵੱਲੋਂ ਵੀ ਗੋਲੀ ਚਲਾਈ ਗਈ। ਪੁਲੀਸ ਮੁਕਾਬਲੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਅਪਰੇਸ਼ਨਨ ਸੈੱਲ ਤੇ ਹੋਰ ਪੁਲੀਸ ਜਵਾਨ ਸ਼ਾਮਲ ਸਨ।

Total Views: 536 ,
Real Estate