
ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ, ਇੰਨੀਂ ਦਿਨੀਂ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਏ ਹੋਏ ਹਨ, ਉਨ੍ਹਾਂ ਵਲੋਂ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ‘ਚ ਆਪਣੇ ਪ੍ਰੇਮੀਆਂ ਨੁੰ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਰਾਮ ਰਹੀਮ ਨੇ ਆਪਣੇ ਪਤਲੇ ਹੋਣ ਦਾ ਜਿਕਰ ਕੀਤਾ ਅਤੇ ਕਿਹਾ ਕਿ, ਕੁੱਝ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ, ਉਹ ਨਕਲੀ ਰਾਮ ਰਹੀਮ ਹੈ, ਪਰ ਸੰਗਤ ਸਭ ਜਾਣਦੀ ਹੈ ਕਿ ਕੌਣ ਅਸਲੀ ਹੈ ਅਤੇ ਕੌਣ ਨਕਲੀ। ਮੈਂ ਪਤਲਾ ਕੀ ਹੋਇਆ, ਲੋਕ ਨਕਲੀ ਕਹਿਣ ਲੱਗ ਪਏ।
Total Views: 322 ,
Real Estate



















