
ਗਾਇਕ ਦਲੇਰ ਮਹਿੰਦੀ ਨੂੰ ਬੀਤੇ ਦਿਨੀਂ 19 ਸਾਲ ਪੁਰਾਣੇ ਕੇਸ ਵਿਚ ਸਜ਼ਾ ਹੋਈ ਹੈ ਤੇ ਉਹ ਪਟਿਆਲਾ ਜੇਲ੍ਹ ਵਿਚ ਬੰਦ ਹਨ। ਜਿੱਥੇ ਉਹ 2003 ਵਿੱਚ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਕੱਟਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਖਬਰਾਂ ਆ ਹਨ ਕਿ ਦਲੇਰ ਮਹਿੰਦੀ ਜੇਲ੍ਹ ‘ਚ ਮੁਨਸ਼ੀ ਦਾ ਕੰਮ ਕਰਨਗੇ। ਕਰਮਚਾਰੀ ਰੋਜ਼ਾਨਾ ਉਨ੍ਹਾਂ ਨੂੰ ਇਸ ਸਬੰਧੀ ਰਜਿਸਟਰ ਦੇ ਕੇ ਜਾਣਗੇ। ਇੰਨਾ ਹੀ ਨਹੀਂ ਉਨ੍ਹਾਂ ਨੂੰ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੱਧੂ ਦੇ ਨਾਲ ਪਟਿਆਲਾ ਜੇਲ੍ਹ ‘ਚ ਰੱਖਿਆ ਗਿਆ ਹੈ। ਖ਼ਬਰਾਂ ਅਨੁਸਾਰ ਦੋਵਾਂ ਨੂੰ ਇੱਕੋ ਬੈਰਕ ਵਿਚ ਰੱਖਿਆ ਗਿਆ ਹੈ ਤੇ ਹੁਣ ਦੋਨੋਂ ਇਕੱਠੇ ਰਹਿਣਗੇ। ਸਿੱਧੂ ਅਤੇ ਦਲੇਰ ਮਹਿੰਦੀ ਕਈ ਵਾਰ ਇਕੱਠੇ ਕਈ ਪ੍ਰੋਗਰਾਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।
Total Views: 260 ,
Real Estate



















