ਜੱਗੀ ਜੌਹਲ ਦੀ ਭਾਰਤ ਵਿਚ ਗ੍ਰਿਫ਼ਤਾਰੀ ”ਆਪਹੁਦਰੀ ਕਾਰਵਾਈ” – UK

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਜਗਤਾਰ ਸਿੰਘ ਜੌਹਲ ਦੀ ਭਾਰਤ ਵਿੱਚ ਗ੍ਰਿਫ਼ਤਾਰੀ ਨੂੰ ”ਆਪਹੁਦਰੀ” ਦੱਸਿਆ ਹੈ।ਜਗਤਾਰ ਸਿੰਘ ਜੌਹਲ ਇੱਕ ਸਿੱਖ ਕਾਰਕੁਨ ਹਨ ਜੋ ਕਿ ਨਵੰਬਰ 2017 ਤੋਂ ਭਾਰਤ ਵਿੱਚ ਬਿਨਾਂ ਸੁਣਵਾਈ ਦੇ ਕੈਦ ਕੱਟ ਰਹੇ ਹਨ। ਉਨ੍ਹਾਂ ਉੱਪਰ ਸੱਜੇਪੱਖੀ ਹਿੰਦੂ ਆਗੂਆਂ ਖਿਲਾਫ਼ ਦਹਿਸ਼ਤਗਰਦ ਸਾਜਿਸ਼ ਦਾ ਹਿੱਸਾ ਹੋਣ ਦੇ ਇਲਜ਼ਾਮ ਹਨ।ਜੱਗੀ ਜੌਹਲ ਦੇ ਪਰਿਵਾਰ ਤੇ ਵਕੀਲ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਗਿਆ ਹੈ।ਜੱਗੀ ਜੌਹਲ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਲੋਂ ‘ਆਪਹੁਦਰੀ’ (”Arbitrary”) ਸ਼ਬਦ ਕਿਸੇ ਪੱਤਰ-ਵਿਹਾਰ ਵਿੱਚ ਪਹਿਲੀ ਵਾਰ ਲੇਬਰ ਸੰਸਦ ਮੈਂਬਰ ਕੀਰ ਸਟਾਰਮਰ ਕੋਲ ਵਰਤਿਆ ਗਿਆ ਹੈ।ਜਗਤਾਰ ਜੌਹਲ ਦੇ ਪਰਿਵਾਰ ਨੇ ਇਸ ਬਿਆਨ ਨੂੰ ਮਾਮਲੇ ਵਿੱਚ ਵੱਡਾ ਮੋੜ ਦੱਸਿਆ ਹੈ।ਬੌਰਿਸ ਜੌਹਸਨ ਨੇ ਨੂੰ ਬ੍ਰਿਟਿਸ਼ ਨਾਗਰਿਕ ਦੱਸਿਆ ਜੋ ਕਿ ਪਿਛਲੇ ਲਗਭਗ ਸਾਢੇ ਚਾਰ ਸਾਲਾਂ ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹਨ। ਪੀਐੱਮ ਨੇ ਕਿਹਾ ਕਿ ਜੱਗੀ ਨੂੰ ”ਆਪਹੁਦਰੇ ਢੰਗ ਨਾਲ ਗ੍ਰਿਫ਼ਤਾਰੀ” ਵਿੱਚ ਲਿਆ ਗਿਆ ਹੈ।ਪ੍ਰਧਾਨ ਮੰਤਰੀ ਨੇ ਆਪਣੇ ਪੱਤਰ ਵਿੱਚ ਅੱਗੇ ਕਿਹਾ ਕਿ ਬ੍ਰਿਟੇਨ ਦੇ ਮੰਤਰੀਆਂ ਨੇ ਅਤੇ ਅਧਿਕਾਰੀਆਂ ਨੇ ਇਹ ਮਸਲਾ ਸਿੱਧੇ ਤੌਰ ‘ਤੇ ਲਗਭਗ ਸੌ ਵਾਰ ਭਾਰਤ ਸਰਕਾਰ ਕੋਲ ਚੁੱਕਿਆ ਹੈ।

Total Views: 64 ,
Real Estate