ਸਾਈਕਲਿਸਟ ਸਿਪਾਹੀ ਬਲਵਿੰਦਰ ਸਿੰਘ ਦਾ ਕੀਤਾ ਸਨਮਾਨ


ਬਠਿੰਡਾ, 28 ਜੂਨ, ਬਲਵਿੰਦਰ ਸਿੰਘ ਭੁੱਲਰ
ਜਿਲ੍ਹਾ ਪੁਲਿਸ ਦਫਤਰ ਬਠਿੰਡਾ ਵਿਖੇ ਤਾਇਨਾਤ ਸੀਨੀਅਰ ਸਿਪਾਹੀ ਬਲਵਿੰਦਰ ਸਿੰਘ ਬਠਿੰਡਾ ਜੋ ਕਿ ਸਾਈਕਲਿਸਟ ਹੈ ਨੇ ਡਿਊਟੀ ਦੇ ਨਾਲ ਨਾਲ ਆਫ ਡਿਊਟੀ ਸਮੇਂ ਵਿੱਚ ਸਾਈਕਲਿੰਗ ਕਰਦੇ ਹੋਏ ਕਈ ਰਿਕਾਰਡ ਸਥਾਪਿਤ ਕੀਤੇ ਹਨ। ਸਾਈਕਲਿੰਗ ਦੇ ਸ਼ੌਂਕ ਨਾਲ ਜਿਥੇ ਇਹ ਖੁਦ ਨੂੰ ਸਿਹਤਮੰਦ ਅਤੇ ਫੁਰਤੀਲਾ ਰੱਖਣ ਵਿੱਚ ਕਾਮਯਾਬ ਹੋ ਰਿਹਾ ਹੈ ਉਥੇ ਇਹ ਕਰਮਚਾਰੀ ਹੋਰਨਾਂ ਕਰਮਚਾਰੀਆਂ, ਖਾਸ ਕਰਕੇ ਨਵੀਂ ਸਰਵਿਸ ਵਾਲੇ ਨੌਜਵਾਨ ਪੁਲਿਸ ਕਰਮੀਆਂ ਲਈ ਵੀ ਪ੍ਰੇਰਣਾਸਰੋਤ ਬਣ ਰਿਹਾ ਹੈ।
ਪਿਛਲੇ ਸਮੇਂ ਵਿਚ ਇਸ ਵੱਲੋਂ ਮੈਦਾਨੀ ਇਲਾਕਿਆਂ ਦੇ ਨਾਲ ਨਾਲ ਬਿਖਮ ਪਹਾੜੀ ਇਲਾਕਿਆਂ ਵਿੱਚ ਲੰਬੀਆਂ ਦੂਰੀਆਂ ਤੈਅ ਕੀਤੀਆਂ ਗਈਆਂ ਹਨ। ਹੁਣ ਇਸ ਕਰਮਚਾਰੀ ਵੱਲੋਂ ਆਮ ਰਸਤਿਆਂ ਤੋਂ ਅਲਗ ਰਸਤਾ ਚੁਣਦੇ ਹੋਏ ਬਿਮਲਾ ਤੋਂ ਚੱਲ ਕੇ ਨਾਵਕਤਾ, ਭਾਵ ਨਗਰ, ਪਹ ਰਾਜਾ, ਹਿਕਿਮ, ਕੰਮ ਪਾਸ, ਚੰਦਰਤਾਲ ਲੋਕ, ਬਾਤਾਲ, ਮਨਾਲੀ ਹੁੰਦੇ ਹੋਏ ਨਾਲਾਗੜ ਤੱਕ ਸਾਈਕਲਿੰਗ ਰਾਹੀਂ ਸਿੱਧੀ ਚੜਾਈ ਵਾਲੇ ਔਕੜਾਂ ਭਰੇ ਪਹਾੜੀ ਰਸਤੇ ਦਾ 963.70 ਕਿਲੋਮੀਟਰ ਦਾ ਰਸਤਾ ਸਾਈਕਲ ਨਾਲ ਤੈਅ ਕੀਤਾ ਗਿਆ ਹੈ। ਉਕਤ ਕਰਮਚਾਰੀ ਦੇ ਇਸ ਮਿਹਨਤ ਵਾਲੇ ਹਿੰਮਤ ਭਰੇ ਕੰਮ ਲਈ ਜਿਸ ਨਾਲ ਚਰਨਾਂ ਕਰਮਚਾਰੀਆਂ ਨੂੰ ਵੀ ਪ੍ਰੇਰਣਾ ਮਿਲਦੀ ਹੈ।
ਪੰਜਾਬ ਪੁਲਿਸ ਬਠਿੰਡਾ ਵੱਲੋਂ ਸੀਨੀਅਰ ਸਿਪਾਹੀ ਬਲਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ, ਉਸਤੋਂ ਇਸ ਖੇਤਰ ਵਿੱਚ ਹੋਰ ਉਮੀਦਾਂ ਹਨ।

 

Total Views: 24 ,
Real Estate