ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ‘ਤੇ ਪਾਬੰਦੀ ਲੱਗ ਗਈ ਹੈ। ਯੂਟਿਊਬ ਨੇ ਇਸ ਗੀਤ ਨੂੰ ਆਪਣੇ ਚੈਨਲ ਤੋਂ ਹਟਾ ਦਿੱਤਾ ਹੈ। ਸਿੱਧੂ ਮੂਸੇਵਾਲਾ ਦਾ ਐਸਵਾਈਐਲ ਨਹਿਰ ‘ਤੇ ਗੀਤ ਬੀਤੇ ਦਿਨੀ 6 ਵਜੇ ਜਾਰੀ ਕੀਤਾ ਗਿਆ ਸੀ। ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਸੀ, ਜਿਸ ਸਦਕਾ ਇਹ 27 ਕਰੋੜ ਤੋਂ ਵੱਧ ਲੋਕਾਂ ਵੱਲੋਂ ਹੁਣ ਤੱਕ ਵੇਖਿਆ ਜਾ ਚੁੱਕਿਆ ਸੀ। ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਵੀਰਵਾਰ ਨੂੰ ਐਸਵਾਈਐਲ ਨਹਿਰ ‘ਤੇ ਰਿਲੀਜ਼ ਹੋਏ ਗੀਤ ਨੇ ਨਵਾਂ ਰਿਕਾਰਡ ਕਾਇਮ ਕੀਤੇ ਹਨ, ਜਿਸ ਨੂੰ 4 ਮਿੰਟਾਂ ਦੇ ਅੰਦਰ ਹੀ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਹੋ ਕੇ ਵੇਖਿਆ।
Total Views: 392 ,
Real Estate



















