ਸੰਗਰੂਰ ਵਿਚ ਸਿਰਫ਼ 36% ਪੋਲਿੰਗ

ਸੰਗਰੂਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਲ਼ਈ ਵੀਰਵਾਰ ਨੂੰ ਵੋਟ ਅਮਲ ਸਿਰੇ ਚੜ੍ਹ ਗਿਆ, ਪਰ ਲੋਕਾਂ ਵਿਚ ਇਸ ਵਾਰ ਵੋਟਾਂ ਲਈ ਉਤਸ਼ਾਹ ਦਿਖਾਈ ਨਹੀਂ ਦਿੱਤਾ। ਸੰਗਰੂਰ ਸਣੇ ਭਾਰਤ ਵਿੱਚ ਯੂਪੀ ਦੀ ਆਜ਼ਮਗੜ੍ਹ ਤੇ ਰਾਮਪੁਰ ਸਣੇ ਕੁੱਲ ਤਿੰਨ ਲੋਕ ਸਭਾ ਸੀਟਾਂ ਉੱਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਹੈ। ਦਿੱਲੀ ਦੀ ਰਜਿੰਦਰ ਨਗਰ ਸੀਟ ਸਣੇ ਕੁੱਲ 7 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਹੋ ਰਹੀ ਹੈ। ਨਤੀਜੇ 26 ਜੂਨ ਨੂੰ ਆਉਣਗੇ। ਦਿੱਲੀ ਦੇ ਰਜਿੰਦਰ ਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਪੰਜਾਬ ਵੱਲੋਂ ਰਾਜ ਸਭਾ ਵਿੱਚ ਚੋਣ ਹੋਣ ਮਗਰੋਂ ਅਸਤੀਫ਼ਾ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਛੱਡੀ ਸੀ। ਇਸ ਲਈ ਇਹ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਲਈ ਖ਼ਾਸ ਮਹੱਤਵ ਵਾਲੀਆਂ ਹੋਣਗੀਆਂ।
ਲੋਕ ਸਭਾ ਹਲਕਾ ਸੰਗਰੂਰ ਵਿਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਤਾਂ ਅਮਨੋ-ਅਮਾਨ ਨਾਲ ਸਿਰੇ ਚੜ੍ਹ ਗਿਆ, ਪਰ ਇਸ ਵਾਰ ਵੋਟਿੰਗ ਦੀ ਦਰ ਸਿਰਫ਼ 36.40ਫੀਸਦ ਹੀ ਰਹੀ। ਪੋਲਿੰਗ ਸਵੇਰੇ 8 ਵਜੇ ਸੁਰੂ ਹੋ ਗਈ ਸੀ ਅਤੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣ ਦਾ ਅਮਲ ਜਾਰੀ ਜਾਰੀ ਪਰ ਚੋਣ ਕਮਿਸ਼ਨ ਦੇ ਸ਼ਾਮੀ 5 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਸਿਰਫ਼ 36।40 ਫੀਸਦ ਵੋਟਰਾਂ ਨੇ ਹੀ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ ਕੀਤੀ।

Total Views: 658 ,
Real Estate