ਜੰਗਲਾਤ ਵਿਭਾਗ ਘੁਟਾਲੇ ‘ਚ ਵਿਜੀਲੈਂਸ ਦੀ ਰਡਾਰ ‘ਤੇ ਪੱਤਰਕਾਰ ਵੀ

2 ਜੂਨ ਨੂੰ ਜੰਗਲਾਤ ਵਿਭਾਗ ਦੇ DFO ਗੁਰਅਮਨ ਸਿੰਘ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਦਾ ਅਧਾਰ DFO ਵਲੋਂ 2 ਲੱਖ ਦੀ ਰਿਸ਼ਵਤ ਲੈਣ ਦਾ ਸਟਿੰਗ ਓਪਰੇਸ਼ਨ ਬਣਾਇਆ ਗਿਆ ਪਰ ਮਾਮਲਾ ਸਿਰਫ ਰਿਸ਼ਵਤ ਤੇ ਹੀ ਨਹੀਂ ਰੁਕਿਆ, ਵਿਜੀਲੈਂਸ ਦੁਆਰਾ ਪੁੱਛਗਿੱਛ ਦੌਰਾਨ DFO ਨੇ ਬਹੁਤ ਸਾਰੇ ਹੋਰ ਭੇਦ ਵੀ ਖੋਲ੍ਹ ਦਿੱਤੇ। ਵਿਜੀਲੈਂਸ ਨੇ 8 ਜੂਨ ਨੂੰ ਸਵੇਰੇ 3 ਵਜੇ ਅਮਲੋਹ ਵਿੱਚ ਸਾਧੂ ਸਿੰਘ ਧਰਮਸੋਤ ਦਾ ਦਰਵਾਜਾ ਖੜਕਾਇਆ ਅਤੇ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕੀਤਾ ਅਤੇ ਦੂਸਰਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਹਾਲੇ ਫਰਾਰ ਚੱਲ ਰਿਹਾ। ਹਰ ਦਿਨ DFO ਵਲੋਂ ਨਵੇਂ ਰਾਜ ਖੋਲ੍ਹੇ ਜਾ ਰਹੇ ਹਨ। ਜਿਸਦਾ ਸੇਕ ਹੁਣ ਵੱਡੇ ਅਖਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰਾਂ ਤੱਕ ਵੀ ਪਹੁੰਚ ਰਿਹਾ। ਦੱਸ ਦੇਈਏ ਕਿ ਮਿਲੀ ਜਾਣਕਾਰੀ ਅਨੁਸਾਰ ਕਰੀਬ 15 ਪੱਤਰਕਾਰਾਂ ਦੇ ਨਾਮ ਜੰਗਲਾਤ ਵਿਭਾਗ ਦੇ ਘੋਟਾਲੇ ਵਿੱਚ ਆ ਰਹੇ ਹਨ ਵਿਜੀਲੈਂਸ ਇਹਨਾਂ 15 ਪੱਤਰਕਾਰਾਂ ਖਿਲਾਫ ਸਬੂਤ ਇਕੱਠੇ ਕਰ ਰਹੀ ਹੈ ਅਤੇ ਜਲਦ ਕਾਰਵਾਈ ਹੋ ਸਕਦੀ ਹੈ । ਇਹ ਇਲਜ਼ਾਮ ਲੱਗੇ ਹਨ ਕਿ ਚੰਡੀਗੜ੍ਹ ਦੇ ਇਹਨਾਂ ਪੱਤਰਕਾਰਾਂ ਨੇ ਕੌਡੀਆਂ ਦੇ ਭਾਅ ਵਿਚ ਪਲਾਟ ਤੇ ਫਾਰਮ ਹਾਊਸ ਖਰੀਦੇ ਹਨ ਅਤੇ ਇਹ ਜ਼ਮੀਨਾਂ ਤੇ ਜਾਇਦਾਤਾਂ ਵੱਡੀ ਕਰੋਰ , ਮਿਰਜ਼ਾਪੁਰ ਅਤੇ ਸਿਸਵਾਂ ਵਿਚ ਹਨ। ਜਾਣਕਾਰੀ ਮੁਤਾਬਿਕ ਇਕ-ਇਕ ਪੱਤਰਕਾਰ ਕੋਲ ਕਈ- ਕਈ ਪ੍ਰਾਪਰਟੀਆ ਦੱਸੀਆਂ ਜਾ ਰਹੀਆਂ ਹਨ। ਕੁਝ ਪੱਤਰਕਾਰਾਂ ਤੇ ਇਹ ਵੀ ਇਲਜ਼ਾਮ ਲੱਗੇ ਹਨ ਕਿ ਉਹਨਾਂ ਨੇ ਕਈ ਸੈਂਕੜੇ ਦਰਖ਼ਤ ਕੱਟ ਤੇ ਲੱਖਾਂ ਰੁਪਏ ਵਿੱਚ ਵੇਚੇ,ਜਿਸਦੀ ਹੁਣ ਵਿਜੀਲੈਂਸ ਜਾਂਚ ਕਰ ਰਹੀ ਹੈ।

Total Views: 25 ,
Real Estate