ਮੁੱਖ ਮੰਤਰੀ ਦੀ ਪਤਨੀ ਨੇ ਠੋਕਿਆ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਖਿਲਾਫ਼ ਮਾਣਹਾਨੀ ਦਾ ਕੇਸ, 100 ਕਰੋੜ ਰੁਪਏ ਦਾ ਮੰਗਿਆ ਹਰਜਾਨਾਂ

 
ਅਸਾਮ ਦੇ ਮੁੱਖ ਮੰਤਰੀ ਡਾਕਟਰ ਹੇਮੰਤ ਬਿਸਵਾ ਸਰਮਾ ਦੀ ਪਤਨੀ ਰਿੰਕੀ ਭੁਈਆ ਸਰਮਾ ਨੇ ਮੰਗਲਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਗੁਹਾਟੀ ਕਾਮਰੂਪ ਸਿਵਲ ਜੱਜ ਦੀ ਅਦਾਲਤ ਵਿੱਚ ਮਾਣਹਾਨੀ ਦਾ ਸਿਵਲ ਕੇਸ ਦਰਜ਼ ਕਰਦੇ ਹੋਏ ਹਰਜਾਨੇ ਲਈ 100 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ 4 ਜੂਨ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਗਾਇਆ ਸੀ ਕਿ ਅਸਾਮ ਸਰਕਾਰ ਨੇ ਕਰੋਨਾ ਮਹਾਂਮਾਰੀ ਦੌਰਾਨ 2020 ਵਿੱਚ ਮੁੱਖ ਮੰਤਰੀ ਦੀ ਪਤਨੀ ਅਤੇ ਪੁੱਤਰਾਂ ਦੀ ਕੰਪਨੀ ਨੂੰ ਪੀਪੀਈ ਕਿੱਟਾਂ ਬਾਜ਼ਾਰ ਨਾਲੋਂ ਵੱਧ ਕੀਮਤ ‘ਤੇ ਖਰੀਦਣ ਦਾ ਆਦੇਸ਼ ਦਿੱਤਾ ਸੀ। ਰਿੰਕੀ ਭੂਈਆਂ ਸਰਮਾ ਦੇ ਵਕੀਲ ਪਦਮਧਰ ਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੇਸ ਬੁੱਧਵਾਰ ਤੱਕ ਸੂਚੀਬੱਧ ਹੋ ਜਾਵੇਗਾ। ਹੇਮੰਤ ਬਿਸਵਾ ਸਰਮਾ ਨੇ ‘ਆਪ’ ਨੇਤਾ ਦੀ ਤਰਫੋਂ ਦੋਸ਼ਾਂ ਤੋਂ ਬਾਅਦ ਕਿਹਾ ਸੀ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ। ਅਸਾਮ ਦੇ ਮੁੱਖ ਮੰਤਰੀ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ, “ਜਦੋਂ ਪੂਰਾ ਦੇਸ਼ 100 ਸਾਲਾਂ ਵਿੱਚ ਸਭ ਤੋਂ ਭੈੜੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਸੀ। ਅਸਾਮ ਕੋਲ ਸ਼ਾਇਦ ਹੀ ਕੋਈ PPE ਕਿੱਟਾਂ ਸਨ। ਮੇਰੀ ਪਤਨੀ ਨੇ ਅੱਗੇ ਆਉਣ ਦੀ ਹਿੰਮਤ ਦਿਖਾਈ ਅਤੇ ਸਰਕਾਰ ਨੂੰ 1500 PPE ਕਿੱਟਾਂ ਦਾਨ ਕੀਤੀਆਂ, ਉਸਨੇ ਇੱਕ ਪੈਸਾ ਵੀ ਨਹੀਂ ਲਿਆ।
ਦਿੱਲੀ ਦੇ ਉਪ ਮੁੱਖ ਮੰਤਰੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਰਮਾ ਨੇ ਕਿਹਾ ਕਿ ਪੀਪੀਈ ਕਿੱਟਾਂ ਸਰਕਾਰ ਨੂੰ ਦਾਨ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਦੀ ਪਤਨੀ ਦੀ ਕੰਪਨੀ ਨੇ ਇਸ ਦਾ ਕੋਈ ਬਿੱਲ ਅਦਾ ਨਹੀਂ ਕੀਤਾ। ਜੇਸੀਬੀ ਇੰਡਸਟਰੀਜ਼ ਦੇ ਬਿੱਲ ਨੂੰ ਟੈਗ ਕਰਦੇ ਹੋਏ ਸਿਸੋਦੀਆ ਨੇ ਟਵਿੱਟਰ ‘ਤੇ ਲਿਖਿਆ, “ਮਾਨਯੋਗ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਜੀ, ਇਹ ਤੁਹਾਡੀ ਪਤਨੀ ਹੈ ਜੋ ਜੇਸੀਬੀ ਇੰਡਸਟਰੀਜ਼ ਦੇ ਨਾਮ ‘ਤੇ 990 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ 5000 ਕਿੱਟਾਂ ਦਾ ਆਰਡਰ ਦੇ ਰਹੀ ਹੈ। ਦੱਸੋ ਇਹ ਪੇਪਰ ਨਕਲੀ ਹੈ? ਕੀ ਸਿਹਤ ਮੰਤਰੀ ਵਜੋਂ ਆਪਣੀ ਪਤਨੀ ਨੂੰ ਹੁਕਮ ਦੇਣਾ ਭ੍ਰਿਸ਼ਟਾਚਾਰ ਨਹੀਂ?
ਸਿਸੋਦੀਆ ਦੇ ਦੋਸ਼ਾਂ ‘ਤੇ ਸਪੱਸ਼ਟੀਕਰਨ ਦਿੰਦੇ ਹੋਏ, ਮੁੱਖ ਮੰਤਰੀ ਦੀ ਪਤਨੀ ਰਿੰਕੂ ਭੂਈਆ ਨੇ ਲਿਖਿਆ, “ਮਹਾਂਮਾਰੀ ਦੇ ਪਹਿਲੇ ਹਫ਼ਤੇ ਅਸਾਮ ਕੋਲ ਇੱਕ ਵੀ ਪੀਪੀਈ ਕਿੱਟ ਨਹੀਂ ਸੀ। ਇਸ ਦਾ ਨੋਟਿਸ ਲੈਂਦਿਆਂ, ਮੈਂ ਇੱਕ ਕਾਰੋਬਾਰੀ ਜਾਣੂ ਕੋਲ ਪਹੁੰਚ ਕੀਤੀ ਅਤੇ ਬਹੁਤ ਮਿਹਨਤ ਨਾਲ 1500 PPE ਕਿੱਟਾਂ ਭੇਜੀਆਂ। ਬਾਅਦ ਵਿੱਚ ਮੈਂ NHM ਨੂੰ ਆਪਣੇ CSR ਦੇ ਤਹਿਤ ਇਸਨੂੰ ਸਮਝਣ ਲਈ ਕਿਹਾ। ਮੈਂ ਇਸ ਸਪਲਾਈ ਲਈ ਇੱਕ ਪੈਸਾ ਵੀ ਨਹੀਂ ਲਿਆ।
Total Views: 31 ,
Real Estate