ਸੰਕਟ ’ਚ ਊਧਵ ਠਾਕਰੇ ਸਰਕਾਰ, 40 ਵਿਧਾਇਕ ਲੈ ਗਿਆ ਸ਼ਿੰਦੇ

ਸ਼ਿਵ ਸੈਨਾ ਦੇ ਇੱਕ ਬਾਗੀ ਹੋਏ ਨੇਤਾ ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਹੈ ਕਿ 40 ਵਿਧਾਇਕ ਉਨ੍ਹਾਂ ਦੇ ਨਾਲ ਹਨ। ਇਸ ਦੌਰਾਨ ਠਾਕਰੇ ਨੇ ਅੱਜ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਹੈ। ਸ਼ਿਵ ਸੈਨਾ ਦੇ ਇਕ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਸੋਮਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੂੰ ਭਾਰਤੀ ਜਨਤਾ ਪਾਰਟੀ ਨਾਲ ਦੁਬਾਰਾ ਗਠਜੋੜ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਗੁਜਰਾਤ ਦੇ ਸੂਰਤ ਦੇ ਇੱਕ ਹੋਟਲ ਵਿੱਚ ਰੱਖੇ ਗਏ ਵਿਧਾਇਕਾਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਅਸਮ ਭੇਜਿਆ ਗਿਆ ਹੈ। ਅਸਾਮ ਵਿੱਚ ਬੀਜੇਪੀ ਦੀ ਸਰਕਾਰ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਨੇ ਭਾਜਪਾ ਸ਼ਾਸਿਤ ਗੁਜਰਾਤ ਵਿੱਚ ਕੁੱਝ ਵਿਧਾਇਕਾਂ ਨੂੰ ਪਾਰਟੀ ਦੇ ਖਿਲਾਫ ਬਗਾਵਤ ਕਰਕੇ ਰੱਖਿਆ ਸੀ।
ਸ਼ਿੰਦੇ, ਜਿਨ੍ਹਾਂ ਕੋਲ ਸ਼ਹਿਰੀ ਵਿਕਾਸ ਤੇ ਲੋਕ ਨਿਰਮਾਣ ਮਹਿਕਮਾ ਸੀ, ਨੂੰ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰਕੇ ਮੁੱਖ ਮੰਤਰੀ ਨੇ ਬਾਗ਼ੀ ਵਿਧਾਇਕਾਂ ਤੱਕ ਪਹੁੰਚ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਸ਼ਿੰਦੇ ਦੀ ਥਾਂ ਅਜੈ ਚੌਧਰੀ ਨੂੰ ਲਾਇਆ ਗਿਆ ਹੈ, ਜੋ ਮੁੰਬਈ ਦੇ ਸਿਊਰੀ ਹਲਕੇ ਦੀ ਨੁਮਾਇੰਦਗੀ ਕਰਦੇ ਹਨ।
288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਦੇ 55 , ਐੱਨਸੀਪੀ 53, ਕਾਂਗਰਸ 44, ਬਹੁਜਨ ਵਿਕਾਸ ਅਗਾੜੀ 3, ਸਮਾਜਵਾਦੀ ਪਾਰਟੀ, ਏਆਈਐੱਮਆਈਐੱਮ ਤੇ ਪ੍ਰਹਾਰ ਜਨਸ਼ਕਤੀ ਪਾਰਟੀ ਦੇ 2-2 ਵਿਧਾਇਕ ਹਨ। ਐੱਮਐੱਨਐੱਸ, ਸੀਪੀਆਈ-ਐੱਮ, ਪੀਡਬਲਿਊਪੀ, ਸਵਾਭੀਮਾਨ ਪਕਸ਼ਾ, ਰਾਸ਼ਟਰੀ ਸਮਾਜ ਪਾਰਟੀ, ਜਨਸੁਰਾਜਿਆ ਸ਼ਕਤੀ ਪਾਰਈ ਤੇ ਕ੍ਰਾਂਤੀਕਾਰੀ ਸ਼ੇਤਕਾਰੀ ਪਕਸ਼ਾ ਦਾ ਇਕ ਇਕ ਵਿਧਾਇਕ ਹੈ। ਇਨ੍ਹਾਂ ਤੋਂ ਇਲਾਵਾ 13 ਆਜ਼ਾਦ ਵਿਧਾਇਕ ਹਨ। ਵਿਰੋਧੀ ਧਿਰ ਭਾਜਪਾ ਕੋਲ 106 ਵਿਧਾਇਕ ਹਨ।

Total Views: 30 ,
Real Estate