ਭਾਜਪਾਈ ਨੂਪਰ ਸ਼ਰਮਾ ਦੇ ਬਿਆਨ ਦੇ ਬਦਲੇ ‘ਚ ਗੁਰਦੁਆਰੇ ‘ਤੇ ISIS ਨੇ ਕੀਤਾ ਹਮਲਾ

ਅੱਤਵਾਦੀ ਸੰਗਠਨ ISIS ਨੇ ਇੱਕ ਬਿਆਨ ਜਾਰੀ ਕਰਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈਐਸਆਈਐਸ ਦਾ ਕਹਿਣਾ ਹੈ ਕਿ ਉਸ ਨੇ ਪੈਗੰਬਰ ਮੁਹੰਮਦ ਦੇ ਅਪਮਾਨ ਦਾ ਬਦਲਾ ਲੈਣ ਲਈ ਇਹ ਹਮਲਾ ਕੀਤਾ ਹੈ।
ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਬਾਰੇ ਕੀਤੀ ਟਿੱਪਣੀ ਕਾਰਨ ਕਈ ਦੇਸ਼ਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਆਪਣੀ ਅਮਾਕ ਸਾਈਟ ‘ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਆਈਐਸਆਈਐਸ ਨੇ ਕਿਹਾ, “ਸ਼ਨੀਵਾਰ ਦੇ ਹਮਲੇ ਰਾਹੀਂ, ਅਸੀਂ ਹਿੰਦੂਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਨੇ ਅੱਲ੍ਹਾ ਦੁਆਰਾ ਭੇਜੇ ਗਏ ਪੈਗੰਬਰ ਦੀ ਮਹਿਮਾ ਦੀ ਉਲੰਘਣਾ ਕੀਤੀ ਸੀ।” ਅੱਤਵਾਦੀ ਸਮੂਹ ਨੇ ਕਿਹਾ ਕਿ ਉਸ ਦੇ ਲੜਾਕੇ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਮਾਰਨ ਤੋਂ ਬਾਅਦ ਹਿੰਦੂਆਂ ਅਤੇ ਸਿੱਖਾਂ ਦੇ ਆਸਥਾ ਦੇ ਕੇਂਦਰ ਗੁਰਦੁਆਰੇ ਵਿੱਚ ਦਾਖਲ ਹੋਏ ਸਨ। ਸਾਡੇ ਬੰਦਿਆਂ ਨੇ ਮਸ਼ੀਨ ਗੰਨਾਂ ਅਤੇ ਹੈਂਡ ਗਰਨੇਡਾਂ ਨਾਲ ਅੰਦਰਲੇ ਲੋਕਾਂ ‘ਤੇ ਗੋਲੀਆਂ ਚਲਾਈਆਂ। ਇਸ ਹਮਲੇ ‘ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 7 ਹੋਰ ਜ਼ਖਮੀ ਹੋ ਗਏ।
ਹਮਲੇ ਤੋਂ ਬਾਅਦ ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਾਕੌਰ ਨੇ ਕਿਹਾ ਕਿ ਹਮਲਾਵਰਾਂ ਨੇ ਗੁਰਦੁਆਰੇ ‘ਚ ਦਾਖਲ ਹੁੰਦੇ ਹੀ ਗ੍ਰਨੇਡ ਸੁੱਟਿਆ ਅਤੇ ਅੱਗ ਲਗਾ ਦਿੱਤੀ।

Total Views: 360 ,
Real Estate