ਮੂਸੇਵਾਲਾ ਕਤਲ ਕਾਂਡ ਦੀ ਸਟੇਟਸ ਰਿਪੋਰਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਟੇਟਸ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਵਿੱਚ ਪੰਜਾਬ ਪੁਲਿਸ ਨੇ ਵੀ ਲਾਰੈਂਸ ਨੂੰ ਹੀ ਮਾਸਟਰਮਾਈਂਡ ਮੰਨਿਆ ਹੈ। ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ। ਹੁਣ ਤੱਕ ਕਤਲ ਕੇਸ ‘ਚ 10 ਮੁਲਜ਼ਮ ਗ੍ਰਿਫ਼ਤਾਰ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਸੀ। ਜਨਵਰੀ ਮਹੀਨੇ ‘ਚ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। SIT ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ।

ਮਨਪ੍ਰੀਤ ਮੰਨਾ : ਮਨਪ੍ਰੀਤ ਭਾਊ ਨੂੰ ਕੋਰੋਲਾ ਕਾਰ ਮੁਹਈਆ ਕਰਵਾਈ।
ਮਨਪ੍ਰੀਤ ਭਾਊ : ਸਾਰਜ ਮਿੰਟੂ ਸਣੇ ਦੋ ਮੁਲਜ਼ਮਾ ਨੂੰ ਕੋਰੋਲਾ ਕਾਰ ਦਿੱਤੀ । ਸ਼ੂਟਰਾਂ ਨਾਲ ਮਿਲਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਸਾਰਜ ਮਿੰਟੂ: ਕਾਰ ਲਈ ਮਨਪ੍ਰੀਤ ਭਾਊ ਨੂੰ ਨਿਰਦੇਸ਼ ਦਿੱਤੇ। ਗੋਲਡੀ ਬਰਾੜ ਤੇ ਸਚਿਨ ਥਾਪਨ ਦੇ ਨਾਲ ਸੰਪਰਕ ‘ਚ ਸੀ।
ਪ੍ਰਭਦੀਪ ਪੱਬੀ: ਜਨਵਰੀ ‘ਚ ਗੋਲਡੀ ਬਰਾੜ ਨੇ ਪੱਬੀ ਕੋਲ ਬੰਦੇ ਭੇਜੇ। ਗੋਲਡੀ ਬਰਾੜ ਦੇ ਬੰਦਿਆਂ ਨੂੰ ਪਨਾਹ ਦਿੱਤੀ। ਜਨਵਰੀ ਮਹੀਨੇ ‘ਚ ਮੂਸੇਵਾਲਾ ਦੀ ਰੇਕੀ ਕਰਨ ਲਈ ਸਾਥ ਦਿੱਤਾ।
ਮੋਨੂੰ ਡਾਗਰ: ਸ਼ਾਰਪ ਸ਼ੂਟਰਾਂ ਦੀ ਟੀਮ ਇਕੱਠੀ ਕੀਤੀ। ਗੋਲਡੀ ਬਰਾੜ ਦੇ ਨਿਰਦੇਸ਼ ‘ਤੇ ਕੰਮ ਕੀਤਾ।
ਪਵਨ ਬਿਸ਼ਨੋਈ : ਸ਼ੂਟਰਾਂ ਨੂੰ ਬੋਲੈਰੋ ਕਾਰ ਦਿੱਤੀ। ਸ਼ਾਰਪ ਸ਼ੂਟਰਾਂ ਨੂੰ ਪਨਾਹ ਦਿੱਤੀ।
ਨਸੀਬ ਪਵਨ : ਬਿਸ਼ਨੋਈ ਨਾਲ ਸ਼ੂਟਰਾਂ ਨੂੰ ਬੋਲੈਰੋ ਕਾਰ ਦਿੱਤੀ।
ਸੰਦੀਪ ਕੇਕੜਾ: ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ । ਗੋਲਡੀ ਬਰਾੜ ਤੇ ਸਚਿਨ ਥਾਪਨ ਦੇ ਕਹਿਣ ‘ਤੇ ਰੇਕੀ ਕੀਤੀ। ਮੂਸੇਵਾਲਾ ਦੀ ਹਰ ਗਤੀਵੀਧੀ ‘ਤੇ ਨਜ਼ਰ ਰੱਖੀ। ਕਤਲ ਵਾਲੇ ਦਿਨ ਮੂਸੇਵਾਲਾ ਦੇ ਘਰ ਵਿੱਚ ਸੀ। ਮੂਸੇਵਾਲਾ ਦੇ ਬਿਨਾਂ ਗੰਨਮੈਨਾਂ ਦੇ ਹੋਣ ਦੀ ਜਾਣਕਾਰੀ ਦਿੱਤੀ। ਹਮਲਾਵਾਰਾਂ ਨੂੰ ਹਰ ਜਾਣਕਾਰੀ ਦਿੱਤੀ।
ਚਰਨਜੀਤ ਸਿੰਘ: ਹਮਲਾਵਰਾਂ ਨੂੰ ਹਥਿਆਰ ਲਿਆ ਕੇ ਦਿੱਤੇ। ਜਾਅਲੀ ਨੰਬਰ ਪਲੇਟਾਂ ਵੀ ਦਿੱਤੀਆਂ।

ਸਿੱਧੂ ਮੂਸੇਵਾਲੇ ਆਪਣੇ ਗੰਨਮੈਨਾਂ ਨੂੰ ਦੱਸ ਕੇ ਘਰੋਂ ਨਿਕਲਿਆ ਸੀ । ਕਾਂਸਟੇਬਲ ਵਿਪਨਦੀਪ ਤੇ ਬਲਜਿੰਦਰ ਸਿੰਘ ਗੰਨਮੈਨ ਸੀ। ਗੰਨਮੈਨਾਂ ਨੂੰ ਕਿਹਾ, ‘ਮੈਂ ਛੇਤੀ ਵਾਪਸ ਆ ਰਿਹਾ ਹਾਂ’। ਮੂਸੇਵਾਲਾ ਥਾਰ ‘ਚ ਦੋ ਦੋਸਤਾਂ ਨਾਲ ਨਿਕਲਿਆ। ਥਾਰ ‘ਚ ਅਗਲੀ ਸੀਟ ‘ਤੇ ਗੁਰਪ੍ਰੀਤ ਅਤੇ ਪਿਛਲੀ ਸੀਟ ‘ਤੇ ਗੁਰਵਿੰਦਰ ਬੈਠਿਆ ਹੋਇਆ ਸੀ ਗੇਟ ‘ਤੇ ਫੈਨਸ ਨਾਲ ਸੈਲਫ਼ੀਆਂ ਖਿਚਵਾਈਆਂ ਅਤੇ ਫਿਰ ਜਵਾਹਰਕੇ ਪਿੰਡ ਲਈ ਨਿਕਲਿਆ।ਗੈਂਗਸਟਰ ਗੁਰਵਿੰਦਰ ਗੋਰਾ ਨੂੰ ਮੁੜ CIA ਸਟਾਫ਼ ਲਿਆਂਦਾ ਗਿਆ ਹੈ। ਅੱਜ ਫਿਰ ਲਾਰੈਂਸ ਸਾਹਮਣੇ ਬਿਠਾ ਕੇ ਸਵਾਲ-ਜਵਾਬ ਕੀਤੇ ਜਾਣਗੇ। ਕੱਲ੍ਹ ਵੀ ਲਾਰੈਂਸ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਈ ਸੀ। ਸੂਤਰਾਂ ਮੁਤਾਬਕ ਕੱਲ੍ਹ ਹੋਈ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ ਸਨ। ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਹੈ ਗੋਰਾ।

Total Views: 475 ,
Real Estate