ਪੁਣੇ ਪੁਲੀਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਇੱਕ ਸ਼ੂਟਰ ਸੰਤੋਸ਼ ਜਾਧਵ ਗ੍ਰਿਫ਼ਤਾਰ

ਪੁਣੇ(ਮਹਾਰਾਸ਼ਟਰ) ਪੁਲੀਸ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ਵਿੱਚ ਕਥਿਤ ਦੋਸ਼ੀ ਸ਼ੂਟਰ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸਮੋਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਣੇ ਦੀ ਦੇਹਾਤੀ ਪੁਲੀਸ ਨੇ ਜਾਧਵ ਦੇ ਇਕ ਸਾਥੀ ਨਵਨਾਥ ਸੂਰਿਆਵੰਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਮੂਸੇਵਾਲਾ ਹੱਤਿਆਕਾਂਡ ਵਿੱਚ ਸ਼ੱਕੀ ਹੈ। ਲਾਰੇਂਸ ਬਿਸ਼ਨੋਈ ਗਰੋਹ ਦੇ ਮੈਂਬਰ ਜਾਧਵ ਅਤੇ ਸੂਰਿਆਵੰਸ਼ੀ ਨੂੰ ਪੁਣੇ ਜ਼ਿਲ੍ਹੇ ਦੇ ਮੰਚਰ ਥਾਣੇ ਵਿੱਚ 2021 ਵਿੱਚ ਦਰਜ ਹੱਤਿਆ ਦੇ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਣੇ ਪੁਲੀਸ ਦੀ ਇਕ ਟੀਮ ਨੇ ਗੁਜਰਾਤ ਦੇ ਭੁਜ ਤੋਂ ਦੋਵਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

Total Views: 280 ,
Real Estate