ਕਾਂਗਰਸੀ ਤੋਂ ਭਾਜਪਾਈ ਬਣੇ ਕਾਂਗੜ ਨੇ MLA ਫਲੈਟ ਖਾਲੀ ਕਰਨ ਤੋਂ ਕੀਤਾ ਇਨਕਾਰ !

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਸਾਬਕਾ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਫਲੈਟ ਖਾਲੀ ਕਰਨ ਲਈ ਕਿਹਾ ਹੈ। ਸਪੀਕਰ ਨੇ ਅੱਠ ਸਾਬਕਾ ਵਿਧਾਇਕਾਂ ਨੂੰ 15 ਦਿਨਾਂ ਦੇ ਅੰਦਰ ਫਲੈਟ ਖਾਲੀ ਕਰਨ ਲਈ ਕਿਹਾ ਹੈ। ਸਾਬਕਾ ਵਿਧਾਇਕਾਂ ਵੱਲੋਂ ਫਲੈਟ ਖਾਲੀ ਨਾ ਕੀਤੇ ਜਾਣ ਕਾਰਨ ਨਵੇਂ ਵਿਧਾਇਕਾਂ ਨੂੰ ਫਲੈਟ ਨਹੀਂ ਮਿਲ ਰਹੇ। ਇਸ ਦੇ ਨਾਲ ਹੀ ਕਾਂਗਰਸੀ ਤੋਂ ਭਾਜਪਾਈ ਬਣੇ ਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਸਪੀਕਰ ਨੂੰ ਪੱਤਰ ਲਿਖ ਕੇ ਫਲੈਟ ਖਾਲੀ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਮਾਂ ਬਜ਼ੁਰਗ ਹੈ ਤੇ ਉਸ ਦਾ ਇਲਾਜ ਪੀਜੀਆਈ ‘ਚ ਚੱਲ ਰਿਹਾ ਹੈ। ਕਿਉਂਕਿ ਉਸ ਕੋਲ ਚੰਡੀਗੜ੍ਹ ਜਾਂ ਇਸ ਦੇ ਨੇੜੇ ਕੋਈ ਰਿਹਾਇਸ਼ ਨਹੀਂ ਹੈ, ਇਸ ਕਰਕੇ ਉਹ ਫਲੈਟ ਖਾਲੀ ਨਹੀਂ ਕਰ ਸਕਦਾ। ਉਨ੍ਹਾਂ ਨੂੰ ਫਲੈਟ ਵਿਚ ਰਹਿਣ ਦਿਓ।
ਸੈਕਟਰ 3 ਦਾ 57 ਨੰਬਰ ਫਲੈਟ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਨੂੰ ਅਲਾਟ ਕੀਤਾ ਗਿਆ ਸੀ ਜਦਕਿ ਇਸ ਫਲੈਟ ਦਾ ਕਬਜ਼ਾ ਗੁਰਪ੍ਰਰੀਤ ਕਾਂਗੜ ਕੋਲ ਸੀ। ਆਵਲਾ ਨੇ ਸਪੀਕਰ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਨਵੰਬਰ 2019 ਵਿੱਚ ਉਪ ਚੋਣ ਜਿੱਤਣ ਤੋਂ ਬਾਅਦ ਆਏ ਸਨ। ਉਸ ਨੂੰ ਸੈਕਟਰ 3 ਵਿੱਚ ਫਲੈਟ ਨੰਬਰ 57 ਅਲਾਟ ਹੋਇਆ ਸੀ ਪਰ ਗੁਰਪ੍ਰੀਤ ਕਾਂਗੜ ਉਸ ਵਿੱਚ ਰਹਿੰਦਾ ਸੀ ਜਿਸ ਕਾਰਨ ਉਸ ਨੂੰ ਫਲੈਟ ਦਾ ਕਬਜ਼ਾ ਨਹੀਂ ਮਿਲਿਆ। ਦੱਸ ਦੇਈਏ ਕਿ ਰਿਕਾਰਡ ‘ਚ ਇਹ ਫਲੈਟ ਸਿਰਫ ਰਮਿੰਦਰ ਆਵਲਾ ਦੇ ਨਾਂ ‘ਤੇ ਹੈ। ਜਿਨ੍ਹਾਂ ਅੱਠ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਆਵਲਾ, ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਬਿਕਰਮ ਸਿੰਘ ਮਜੀਠੀਆ, ਸਾਬਕਾ ਕਾਂਗਰਸੀ ਵਿਧਾਇਕ ਸਤਕਾਰ ਕੌਰ, ਗੁਰਪ੍ਰੀਤ ਸਿੰਘ ਜੀਪੀ, ਕੁਲਬੀਰ ਜ਼ੀਰਾ, ਸੁਖਪਾਲ ਭੁੱਲਰ ਅਤੇ ਅੰਗਦ ਸਿੰਘ ਸ਼ਾਮਲ ਹਨ।

Total Views: 328 ,
Real Estate