
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦਾ ਸੱਦਾ ਦਿੰਦਿਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਗਤਕਾ ਅਕੈਡਮੀਆਂ ਤੇ ਸ਼ੂਟਿੰਗ ਰੇਂਜਾਂ ਸਥਾਪਿਤ ਕਰ ਕੇ ਸਿੱਖਾਂ ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਵੇ। ਅੱਜ ਘੱਲੂਘਾਰਾ ਦਿਵਸ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਅੱਜ ਆਧੁਨਿਕ ਹਥਿਆਰ ਰੱਖਣ ਦੀ ਲੋੜ ਹੈ ਤੇ ਹਥਿਆਰ ਚਲਾਉਣ ਦੀ ਟਰੇਨਿੰਗ ਅਸੀਂ ਸ਼ਰ੍ਹੇਆਮ ਦਿਆਂਗੇ। ਉਹਨਾਂ ਕਿਹਾ ਕਿ ਸਰਕਾਰਾਂ ਅੱਜ ਸਿੱਖ ਕੌਮ ਦੀ ਘੇਰਾਬੰਦੀ ਵਿਚ ਲੱਗੀਆਂ ਹਨ ਪਰ ਇਹ ਬੱਬਰ ਸ਼ੇਰ ਡਰਨ ਵਾਲੇ ਨਹੀਂ ਹਨ। ਉਹਨਾਂ ਇਹ ਵੀ ਕਿਹਾ ਕਿ ਜਿਹਨਾਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕੀਤਾ, ਉਹਨਾਂ ਦਾ ਕੱਖ ਨਹੀਂ ਰਿਹਾ ਤੇ ਅਜਿਹੀਆਂ ਧਿਰਾਂ ਦਾ ਸਾਥ ਦੇਣ ਵਾਲੇ ਰੂਸ ਵਰਗੇ ਮੁਲਕਾਂ ਨੂੰ ਵੀ ਯੁਕਰੇਨ ਵਰਗੇ ਛੋਟੇ ਜਿਹੇ ਮੁਲਕ ਨੇ ਗੇੜਾ ਦਿੱਤਾ ਹੋਇਆ ਹੈ। ਜਥੇਦਾਰ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇੱਕਜੁੱਟਤਾ ਦਾ ਹੋਕਾ ਵੀ ਦਿੱਤਾ ਤੇ ਕਿਹਾ ਕਿ ਜਿਹੜੇ ਇਕੱਲੇ ਤੁਰਦੇ ਹਨ, ਉਹਨਾਂ ਨੁੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਿਹੜੇ ਇੱਕਜੁੱਟਤਾ ਨਾਲ ਤੁਰਦੇ ਹਨ, ਉਹਨਾਂ ਨੂੰ ਫ਼ਤਿਹ ਨਸੀਬ ਹੁੰਦੀ ਹੈ।



















