
29 ਮਈ ਨੂੰ ਸ਼ਾਮ ਕਰੀਬ ਸਾਢੇ 5 ਵਜੇ ਸਿੱਧੂ ਮੂਸੇਵਾਲਾ ਦਾ ਅਣਪਛਾਤਿਆਂ ਦੇ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੇਸ਼ੱਕ ਹੁਣ ਤੱਕ 4-5 ਸੀਸੀਟੀਵੀ ਕੈਮਰੇ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਹਨ, ਪਰ ਹੁਣ ਇੱਕ ਨਵੀਂ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਚੰਦ ਮਿੰਟ ਪਹਿਲਾਂ ਦੀ ਸਾਹਮਣੇ ਆਈ ਹੈ। ਉਕਤ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੀ ਗੱਡੀ ਦੇ ਕੋਲ ਅੱਧੀ ਦਰਜਨ ਤੋਂ ਵੱਧ ਮੂਸੇਵਾਲਾ ਨੂੰ ਚਾਹੁਣ ਵਾਲੇ ਖੜ੍ਹੇ ਹੋਏ ਵਿਖਾਈ ਦੇ ਰਹੇ ਹਨ ਅਤੇ ਮੂਸੇਵਾਲਾ ਦੇ ਨਾਲ ਸਕਿਉਰਟੀ ਗਾਰਡ ਵੀ ਮੌਜੂਦ ਨਜ਼ਰੀ ਆ ਰਿਹਾ ਹੈ।
Total Views: 354 ,
Real Estate



















